Home / Punjabi News / ਹਾਕੀ ਪ੍ਰੋ ਲੀਗ: ਚੀਨ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ

ਹਾਕੀ ਪ੍ਰੋ ਲੀਗ: ਚੀਨ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ

ਭੁਵਨੇਸ਼ਵਰ, 3 ਫਰਵਰੀ
ਭਾਰਤੀ ਮਹਿਲਾ ਹਾਕੀ ਟੀਮ ਅੱਜ ਇੱਥੇ ਹਾਕੀ ਪ੍ਰੋ ਲੀਗ ਦੇ ਮੈਚ ਵਿੱਚ ਚੀਨ ਤੋਂ 1-2 ਨਾਲ ਹਾਰ ਗਈ। ਚੀਨ ਖ਼ਿਲਾਫ਼ ਮੇਜ਼ਬਾਨ ਮਹਿਲਾ ਹਾਕੀ ਟੀਮ ਦੀਆਂ ਮੁਸ਼ਕਲਾਂ ਬਰਕਰਾਰ ਰਹੀਆਂ। ਵੰਦਨਾ ਕਟਾਰੀਆ (15ਵੇਂ ਮਿੰਟ) ਨੇ ਮੈਚ ਦਾ ਪਹਿਲਾ ਗੋਲ ਕੀਤਾ, ਪਰ ਵੈਨ ਡੈਨ (40ਵੇਂ ਮਿੰਟ) ਅਤੇ ਵਿੰਗਫੇਂਗ (52ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਚੀਨ ਨੇ ਵਾਪਸੀ ਕੀਤੀ। ਚੀਨ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਦੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੂੰ 5-1 ਨਾਲ ਹਰਾਇਆ ਸੀ ਅਤੇ ਫਿਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਉਸ ਨੂੰ 4-0 ਨਾਲ ਸ਼ਿਕਸਤ ਦਿੱਤੀ ਸੀ।

The post ਹਾਕੀ ਪ੍ਰੋ ਲੀਗ: ਚੀਨ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ appeared first on Punjabi Tribune.


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …