ਲਖਨਊ, 3 ਫਰਵਰੀ
ਬਸਪਾ ਨੇ ਅੱਜ ਭਾਰਤ ਸਰਕਾਰ ਤੋਂ ਪਾਰਟੀ ਦੇ ਮੋਢੀ ਮਰਹੂਮ ਕਾਂਸ਼ੀ ਰਾਮ ਨੂੰ ਛੇਤੀ ਤੋਂ ਛੇਤੀ ‘ਭਾਰਤ ਰਤਨ’ ਦੇਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਰਵੋਤਮ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਬਸਪਾ ਨੇ ਇਹ ਮੰਗ ਰੱਖੀ ਹੈ। ਬਸਪਾ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ‘ਐਕਸ’ ’ਤੇ ਲਿਖਿਆ, ‘‘ਭਾਰਤ ਸਰਕਾਰ ਦੇਸ਼ ਦੇ ਕਰੋੜਾਂ ਦਲਿਤਾਂ, ਲੁੱਟੇ ਜਾਣ ਵਾਲਿਆਂ ਅਤੇ ਘੱਟ ਗਿਣਤੀ ਸਮਾਜ ਨੂੰ ਸਿਆਸੀ ਤਾਕਤ ਦੇਣ ਵਾਲੇ, ਸਮਾਜਿਕ ਤਬਦੀਲੀ ਦੇ ਮਹਾਨ ਆਗੂ ਮਾਣਯੋਗ ਕਾਂਸ਼ੀ ਰਾਮ ਸਾਹਬ ਨੂੰ ਛੇਤੀ ਤੋਂ ਛੇਤੀ ‘ਭਾਰਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕਰੇ।’’ –ਪੀਟੀਆਈ
The post ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦੇਵੇ ਸਰਕਾਰ: ਬਸਪਾ appeared first on Punjabi Tribune.
Source link
Asian Tribune Your Multilingual Newspaper covering World and local news News