Home / Punjabi News / ਮੈਨੂੰ ਸ਼ੱਕ ਕਾਂਗਰਸ ਨੂੰ 40 ਸੀਟਾਂ ਵੀ ਮਿਲ ਜਾਣ: ਮਮਤਾ

ਮੈਨੂੰ ਸ਼ੱਕ ਕਾਂਗਰਸ ਨੂੰ 40 ਸੀਟਾਂ ਵੀ ਮਿਲ ਜਾਣ: ਮਮਤਾ

ਕੋਲਕਾਤਾ, 2 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੱਖਾ ਹਮਲਾ ਬੋਲਦਿਆਂ ਅੱਜ ਕਾਂਗਰਸ ਨੂੰ ਹਿੰਦੀ ਭਾਸ਼ਾਈ ਸੂਬਿਆਂ ਵਿੱਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕੀ ਸਭ ਤੋਂ ਪੁਰਾਣੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਵਿੱਚ 40 ਸੀਟ ਵੀ ਹਾਸਲ ਕਰ ਸਕੇਗੀ। ਬੈਨਰਜੀ ਨੇ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਵੀ ਆਲੋਚਨਾ ਕੀਤੀ ਜੋ ਸੂਬਿਆਂ ਦੇ ਛੇ ਜ਼ਿਲ੍ਹਿਆਂ ਵਿੱਚੋਂ ਹੋ ਕੇ ਗੁਜ਼ਰੀ। ਉਨ੍ਹਾਂ ਨੇ ਇਸ ਦੀ ਤੁਲਨਾ ਸੂਬੇ ਵਿੱਚ ਆਏ ‘ਪਰਵਾਸੀ ਪੰਛੀਆਂ’ ਲਈ ‘ਮਹਿਜ਼ ਫੋਟੋ ਖਿੱਚਣ ਦੇ ਮੌਕੇ’ ਨਾਲ ਕੀਤੀ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ, ‘‘ਮੈਂ ਤਜਵੀਜ਼ ਰੱਖੀ ਸੀ ਕਿ ਕਾਂਗਰਸ 300 ਸੀਟਾਂ ’ਤੇ ਚੋਣਾਂ ਲੜੇ (ਦੇਸ਼ ਵਿੱਚ ਜਿੱਥੇ ਭਾਜਪਾ ਮੁੱਖ ਵਿਰੋਧੀ ਧਿਰ ਹੈ), ਪਰ ਉਨ੍ਹਾਂ ਨੇ ਇਸ ’ਤੇ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ, ਉਹ ਮੁਸਲਿਮ ਵੋਟਰਾਂ ਨੂੰ ਆਪਣੇ ਪਾਲ਼ੇ ਵਿੱਚ ਕਰਨ ਲਈ ਸੂਬੇ ਵਿੱਚ ਆਏ ਹਨ। ਮੈਨੂੰ ਸ਼ੱਕ ਹੈ ਕਿ ਜੇਕਰ ਉਹ 300 ਸੀਟਾਂ ’ਤੇ ਚੋਣ ਲੜਦੀ ਹੈ ਤਾਂ ਕੀ ਉਹ 40 ਸੀਟ ਵੀ ਜਿੱਤ ਸਕੇਗੀ। -ਪੀਟੀਆਈ

The post ਮੈਨੂੰ ਸ਼ੱਕ ਕਾਂਗਰਸ ਨੂੰ 40 ਸੀਟਾਂ ਵੀ ਮਿਲ ਜਾਣ: ਮਮਤਾ appeared first on Punjabi Tribune.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …