Home / Punjabi News / ਆਰਕਟਿਕ ਓਪਨ: ਪੀ. ਵੀ. ਸਿੰਧੂ ਨੂੰ ਚੀਨ ਦੀ ਖਿਡਾਰਨ ਨੇ ਦਿੱਤੀ ਮਾਤ

ਆਰਕਟਿਕ ਓਪਨ: ਪੀ. ਵੀ. ਸਿੰਧੂ ਨੂੰ ਚੀਨ ਦੀ ਖਿਡਾਰਨ ਨੇ ਦਿੱਤੀ ਮਾਤ

ਵਾਂਤਾ (ਫਨਿਲੈਂਡ), 14 ਅਤਕੂਬਰ
ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਆਰਕਟਿਕ ਓਪਨ ਵਿੱਚ ਵੀ ਖ਼ਿਤਾਬ ਜਿੱਤਣ ਤੋਂ ਵਾਂਝੀ ਰਹਿ ਗਈ ਹੈ। ਅੱਠਵੇਂ ਰੈਂਕ ਦੀ ਇਸ ਖ਼ਿਡਾਰਨ ਨੇ ਮੌਜੂਦਾ ਸਾਲ ਵਿੱਚ ਫਿਲਹਾਲ ਕੋਈ ਵੀ ਖ਼ਿਤਾਬੀ ਜਿੱਤ ਹਾਸਲ ਨਹੀਂ ਕੀਤੀ ਹੈ। ਆਰਕਟਿਕ ਓਪਨ ਦੇ ਸੈਮੀਫਾਈਨਲ ਮੈਚ ਵਿੱਚ ਅੱਜ ਉਸ ਨੂੰ ਚੀਨ ਦੀ ਪੰਜਵੇਂ ਰੈਂਕ ਦੀ ਖਿਡਾਰਨ ਜ਼ੀ ਯੀ ਵਾਂਗ ਹੱਥੋਂ 12-21, 21-11, 07-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤੀ ਗੇਮ 12-21 ਨਾਲ ਗੁਆਉਣ ਮਗਰੋਂ ਸਿੰਧੂ ਨੇ 21-11 ਦੇ ਸਕੋਰ ਨਾਲ ਸ਼ਾਨਦਾਰ ਵਾਪਸੀ ਕੀਤੀ ਪਰ ਤੀਜੀ ਗੇਮ ਵਿੱਚ ਚੀਨ ਦੀ ਖਿਡਾਰਨ ਦੀ ਚੁਣੌਤੀ ਨੂੰ ਪਾਰ ਨਾ ਕਰ ਸਕੀ।

The post ਆਰਕਟਿਕ ਓਪਨ: ਪੀ. ਵੀ. ਸਿੰਧੂ ਨੂੰ ਚੀਨ ਦੀ ਖਿਡਾਰਨ ਨੇ ਦਿੱਤੀ ਮਾਤ appeared first on punjabitribuneonline.com.


Source link

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …