ਚੇਨੱਈ, 14 ਅਕਤੂਬਰ
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ‘ਇੰਡੀਆ’ ਗੱਠਜੋੜ ਸੰਸਦ ’ਚ ਪਾਸ ਕੀਤੇ ਗਏ ਮਹਿਲਾ ਰਾਖਵਾਂਕਰਨ ਬਿੱਲ ਨੂੰ ਅਮਲ ’ਚ ਲਿਆਉਣ ਲਈ ਸੰਘਰਸ਼ ਸ਼ੁਰੂ ਕਰੇਗਾ। ਉਨ੍ਹਾਂ ਇੱਥੇ ਡੀਐੱਮਕੇ ਦੇ ‘ਮਹਿਲਾ ਅਧਿਕਾਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਰਹੂਮ ਰਾਜੀਵ ਗਾਂਧੀ ਪੰਚਾਇਤੀ ਰਾਜ ’ਚ ਮਹਿਲਾਵਾਂ ਲਈ ਇਤਿਹਾਸਕ 33 ਫੀਸਦ ਰਾਖਵਾਂਕਰਨ ਲਿਆਏ ਸਨ। ਉਨ੍ਹਾਂ ਕਿਹਾ, ‘ਹੁਣ ਸਾਰਿਆਂ ਦੀਆਂ ਕੋਸ਼ਿਸ਼ਾਂ ਕਾਰਨ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋ ਗਿਆ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਦਿਸ਼ਾ ’ਚ ਅਜੇ ਵੀ ਇਕ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ।’
The post ਮਹਿਲਾ ਰਾਖਵਾਂਕਰਨ ਅਮਲ ’ਚ ਲਿਆਉਣ ਲਈ ਮੁਹਿੰਮ ਛੇੜਾਂਗੇ: ਸੋਨੀਆ appeared first on punjabitribuneonline.com.
Source link
Asian Tribune Your Multilingual Newspaper covering World and local news News