Breaking News
Home / Punjabi News / Abohar ‘ਚ ਬਜ਼ੁਰਗ ਮਹਿਲਾ ਵੱਲੋਂ ਕੁੱਟਮਾਰ ਦਾ ਆਰੋਪ ,ਕਿਹਾ -“ਪੁੱਤਰਾਂ ਨੇ ਘਰੋਂ ਕੱਢ ਦਿੱਤਾ, 5 ਸਾਲਾਂ ਤੋਂ ਦਰ-ਦਰ ਭਟਕ ਰਹੀ ਹਾਂ | Abohar Elderly Mother Beaten By Sons, says

Abohar ‘ਚ ਬਜ਼ੁਰਗ ਮਹਿਲਾ ਵੱਲੋਂ ਕੁੱਟਮਾਰ ਦਾ ਆਰੋਪ ,ਕਿਹਾ -“ਪੁੱਤਰਾਂ ਨੇ ਘਰੋਂ ਕੱਢ ਦਿੱਤਾ, 5 ਸਾਲਾਂ ਤੋਂ ਦਰ-ਦਰ ਭਟਕ ਰਹੀ ਹਾਂ | Abohar Elderly Mother Beaten By Sons, says

Abohar Elderly Mother Beaten : ਅਬੋਹਰ ਦੇ ਪਿੰਡ ਸੀਡ ਫਾਰਮ ਵਿੱਚ ਇੱਕ ਪਰਿਵਾਰਕ ਵਿਵਾਦ ਸਾਹਮਣੇ ਆਇਆ ਹੈ। ਇੱਥੇ 65 ਸਾਲਾ ਕੌਸ਼ਲਿਆ ਦੇਵੀ ਨੇ ਆਪਣੇ ਦੋ ਪੁੱਤਰਾਂ ‘ਤੇ ਕੁੱਟਮਾਰ ਕਰਨ ਅਤੇ ਘਰੋਂ ਕੱਢਣ ਦੇ ਗੰਭੀਰ ਆਰੋਪ ਲਗਾਏ ਹਨ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਕੌਸ਼ਲਿਆ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਵਰਗੀ ਜਗਤਾਰ ਸਿੰਘ ਦਾ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਤੀ ਨੇ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਲਈ ਘਰ ਬਣਾਇਆ ਸੀ। ਪਰਿਵਾਰ ਵਿੱਚ ਚਾਰ ਧੀਆਂ ਅਤੇ ਦੋ ਪੁੱਤਰ ਹਨ।

ਮਹਿਲਾ ਦਾ ਆਰੋਪ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਪੁੱਤਰਾਂ ਨੇ ਉਨ੍ਹਾਂ ਦਾ ਸਹਾਰਾ ਬਣਨ ਦੀ ਬਜਾਏ ਉਨ੍ਹਾਂ ਨੂੰ ਘਰ ਤੋਂ ਵੱਖ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਵੱਡੇ ਪੁੱਤਰ ਪ੍ਰੀਤਮ ਕੋਲ ਦੋ ਕਮਰੇ ਹਨ, ਜਦਕਿ ਛੋਟੇ ਅਣਵਿਆਹੇ ਪੁੱਤਰ ਸੰਦੀਪ ਕੋਲ ਇੱਕ ਕਮਰਾ ਹੈ।

ਪੀੜਤ ਬਜ਼ੁਰਗ ਮਹਿਲਾ ਬੋਲੀ – 5 ਸਾਲਾਂ ਤੋਂ ਦਰ-ਦਰ ਭਟਕ ਰਹੀ ਹਾਂ

ਕੌਸ਼ਲਿਆ ਦੇਵੀ ਦਾ ਕਹਿਣਾ ਹੈ ਕਿ ਇੰਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਹਿਣ ਲਈ ਕੋਈ ਥਾਂ ਨਹੀਂ ਦਿੱਤੀ ਜਾਂਦੀ। ਉਹ ਕਦੇ-ਕਦੇ ਸੰਦੀਪ ਦੇ ਕਮਰੇ ਵਿੱਚ ਆ ਕੇ ਰਹਿ ਲੈਂਦੀ ਹੈ। ਉਨ੍ਹਾਂ ਦੇ ਮੁਤਾਬਕ ਪਿਛਲੇ ਕਰੀਬ ਪੰਜ ਸਾਲਾਂ ਤੋਂ ਉਹ ਰਹਿਣ ਲਈ ਭਟਕ ਰਹੀ ਹੈ ਅਤੇ ਜ਼ਿਆਦਾਤਰ ਸਮਾਂ ਆਪਣੀਆਂ ਧੀਆਂ ਦੇ ਘਰ ਰਹਿ ਕੇ ਗੁਜ਼ਾਰਾ ਕਰ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਪਿੰਡ ਵਿੱਚ ਕਈ ਵਾਰ ਪੰਚਾਇਤਾਂ ਵੀ ਹੋਈਆਂ ਪਰ ਪੁੱਤਰਾਂ ਨੇ ਪੰਚਾਇਤ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਮਹਿਲਾ ਦਾ ਆਰੋਪ ਹੈ ਕਿ ਐਤਵਾਰ ਨੂੰ ਕਮਰੇ ਦੇ ਵਿਵਾਦ ਨੂੰ ਲੈ ਕੇ ਇੱਕ ਵਾਰ ਫਿਰ ਝਗੜਾ ਹੋ ਗਿਆ। ਇਸ ਦੌਰਾਨ ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।

ਦੂਜੇ ਪਾਸੇ, ਇਸੇ ਮਾਮਲੇ ਵਿੱਚ ਪ੍ਰਿਯੰਕਾ ਅਤੇ ਉਸ ਦੀ ਭਰਜਾਈ ਸੁਮਨ ਨੇ ਵੀ ਇੱਕ-ਦੂਜੇ ‘ਤੇ ਕੁੱਟਮਾਰ ਦੇ ਆਰੋਪ ਲਗਾਏ ਹਨ। ਦੋਵੇਂ ਮਹਿਲਾਵਾਂ ਹਸਪਤਾਲ ਵਿੱਚ ਦਾਖਲ ਦੱਸੀਆਂ ਜਾ ਰਹੀਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।


Source link

Check Also

Himachal ‘ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ

Himachal Monsoon : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਨਾਲ ਹੀ ਭਾਰੀ ਮੀਂਹ ਨੇ ਜਨਜੀਵਨ …