Home / Punjabi News / ਟੀਕੇ ਦੇ ਸਾਈਡ ਇਫੈਕਟ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਨੂੰ ਲੈ ਕੇ ਭਾਰਤ ਤੇ ਫਾਈਜ਼ਰ ਦੇ ਸਿੰਗ ਫਸੇ

ਟੀਕੇ ਦੇ ਸਾਈਡ ਇਫੈਕਟ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਨੂੰ ਲੈ ਕੇ ਭਾਰਤ ਤੇ ਫਾਈਜ਼ਰ ਦੇ ਸਿੰਗ ਫਸੇ

ਨਵੀਂ ਦਿੱਲੀ/ਨਿਊ ਯਾਰਕ, 21 ਮਈ

ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਰੋਨਾ ਟੀਕੇ ਦੀ ਵਰਤੋਂ ਦੌਰਾਨ ਕਿਸੇ ਸਾਈਡ ਇਫੈਕਟ ਦੀ ਸੂਰਤ ਵਿੱਚ ਭਾਰਤ ਸਰਕਾਰ ਤੋਂ ਮੁਆਵਜ਼ੇ ਦੀ ਅਦਾਇਗੀ ਤੇ ਕਾਨੂੰਨੀ ਕਾਰਵਾਈ ਤੋਂ ਛੋਟ ਦੀ ਮੰਗ ਕੀਤੀ ਹੈ। ਕਾਨੂੰਨੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਫਾਈਜ਼ਰ ਤੇ ਭਾਰਤ ਸਰਕਾਰ ਦੇ ਸਿੰਗ ਫਸ ਗਏ ਹਨ। ਇਸ ਪੂਰੇ ਮਾਮਲੇ ਤੋਂ ਜਾਣੂ ਦੋ ਸੂਤਰਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਫਾਈਜ਼ਰ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਵਿਸ਼ਵ ਦੀ ਸਭ ਤੋਂ ਵੱਡੀ ਮਾਰਕੀਟਾਂ ‘ਚੋਂ ਇਕ (ਭਾਰਤ) ਵਿੱਚ ਕੋਵਿਡ-19 ਵੈਕਸੀਨ ਦੀ ਵਰਤੋਂ ਦੌਰਾਨ ਹੋਣ ਵਾਲੇ ਕਿਸੇ ਵੀ ਸਾਈਡ ਇਫੈਕਟ/ਦਾਅਵੇ ਦੀ ਭਰਪਾਈ ਤੋਂ ਕਾਨੂੰਨੀ ਸੁਰੱਖਿਆ ਪ੍ਰਦਾਨ ਕਰੇ।

ਦੱਸਣਾ ਬਣਦਾ ਹੈ ਕਿ ਭਾਰਤ ਨੇ ਅਜੇ ਤੱਕ ਕਿਸੇ ਵੀ ਕੋਵਿਡ-19 ਵੈਕਸੀਨ ਨਿਰਮਾਤਾ ਨੂੰ (ਕਿਸੇ ਵੀ ਸਾਈਡ ਇਫੈਕਟ ਦੀ ਸੂਰਤ ਵਿੱਚ) ਮੁਆਵਜ਼ਾ ਅਦਾਇਗੀ ਤੋਂ ਛੋਟ ਨਹੀਂ ਦਿੱਤੀ। ਫਾਈਜ਼ਰ ਹਾਲਾਂਕਿ ਅਜਿਹੀ ਛੋਟ ਬਰਤਾਨੀਆ ਤੇ ਅਮਰੀਕਾ ਸਮੇਤ ਹੋਰ ਕਈ ਮੁਲਕਾਂ ਤੋਂ ਹਾਸਲ ਕਰ ਚੁੱਕਾ ਹੈ। ਯਾਦ ਰਹੇ ਕਿ ਸਬੰਧਤ ਵੈਕਸੀਨ ਨਿਰਮਾਤਾ ਨੂੰ ਇਕ ਬੌਂਡ ਭਰਨਾ ਪੈਂਦਾ ਹੈ ਤੇ ਜੇਕਰ ਇਹ ਬੌਂਡ ਨਹੀਂ ਭਰਿਆ ਜਾਂਦਾ ਤਾਂ ਕਿਸੇ ਵੀ ਸਾਈਡ ਇਫੈਕਟ ਦੀ ਸਥਿਤੀ ‘ਚ ਕੰਪਨੀ ਨਹੀਂ ਬਲਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। -ਰਾਇਟਰਜ਼


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਮਸ਼ਹੂਰ ਸ਼ਖਸੀਅਤ ਦਾ ਦੇਹਾਂਤ; CM ਨੇ ਜਤਾਇਆ ਦੁੱਖ…

SAD News: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ …