Breaking News
Home / Punjabi News / ਭਾਰਤੀ ਮੂਲ ਦੀ ਅਨਵੀ ਭੁਟਾਨੀ ਆਕਸਫੋਰਡ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਬਣੀ

ਭਾਰਤੀ ਮੂਲ ਦੀ ਅਨਵੀ ਭੁਟਾਨੀ ਆਕਸਫੋਰਡ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਬਣੀ

ਲੰਡਨ, 21 ਮਈ

ਯੂਨੀਵਰਸਿਟੀ ਆਫ਼ ਆਕਸਫੋਰਡ ਵਿਖੇ ਮੈਗਡਾਲੇਨ ਕਾਲਜ ਵਿੱਚ ਮਨੁੱਖੀ ਵਿਗਿਆਨ ਵਿਸ਼ੇ ਦੀ ਭਾਰਤੀ ਮੂਲ ਦੀ ਵਿਦਿਆਰਥਣ ਅਨਵੀ ਭੁਟਾਨੀ ਨੇ ਵਿਦਿਆਰਥੀ ਯੂਨੀਅਨ ਦੀ ਹੋਈ ਜ਼ਿਮਨੀ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੁਣੀ ਗਈ ਹੈ। ਅਨਵੀ ਆਕਸਫੋਰਡ ਵਿਦਿਆਰਥੀ ਯੂਨੀਅਨ ਵਿੱਚ ਨਸਲੀ ਜਾਗਰੂਕਤਾ ਤੇ ਬਰਾਬਰੀ ਬਾਰੇ ਕੰਪੇਨ (ਸੀਆਰਏਈ) ਦੀ ਕੋ-ਚੇਅਰ ਦੇ ਨਾਲ ਆਕਸਫੋਰਡ ਇੰਡੀਆ ਸੁਸਾਇਟੀ ਦੀ ਪ੍ਰਧਾਨ ਵੀ ਹੈ। ਅਨਵੀ ਨੂੰ ਵੀਰਵਾਰ ਰਾਤ ਨੂੰ ਜੇਤੂ ਐਲਾਨਿਆ ਗਿਆ। ਜ਼ਿਮਨੀ ਚੋਣ ਦੌਰਾਨ ਰਿਕਾਰਡ ਵੋਟਿੰਗ ਹੋਈ ਸੀ। -ਪੀਟੀਆਈ


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …