Home / Punjabi News / ਬਗਾਵਤ ਮਾਮਲੇ ਿਵੱਚ ਇਮਰਾਨ ਖਾਨ ਨੂੰ ਮਿਲੀ ਜ਼ਮਾਨਤ

ਬਗਾਵਤ ਮਾਮਲੇ ਿਵੱਚ ਇਮਰਾਨ ਖਾਨ ਨੂੰ ਮਿਲੀ ਜ਼ਮਾਨਤ

ਇਸਲਾਮਾਬਾਦ, 28 ਅਪਰੈਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਦਰਜ ਬਗਾਵਤ ਦੇ ਮਾਮਲੇ ਵਿੱਚ ਇੱਕ ਚੋਟੀ ਦੀ ਅਦਾਲਤ ਨੇ ਅੱਜ ਇੱਥੇ ਉਨ੍ਹਾਂ ਨੂੰ 3 ਮਈ ਤੱਕ ਸੁਰੱਖਿਆਤਮਕ ਜ਼ਮਾਨਤ ਦੇ ਦਿੱਤੀ ਹੈ। ਇੱਕ ਮੈਜਿਸਟਰੇਟ ਮਨਜ਼ੂਰ ਅਹਿਮਦ ਖ਼ਾਨ ਨੇ ਇਸੇ ਮਹੀਨੇ ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਇਸਲਾਮਾਬਾਦ ਦੇ ਰਮਨਾ ਪੁਲੀਸ ਥਾਣੇ ਵਿੱਚ ‘ਅਦਾਰਿਆਂ ਅਤੇ ਲੋਕਾਂ ਵਿਚਕਾਰ ਨਫ਼ਰਤ ਫ਼ੈਲਾਉਣ’ ਅਤੇ ‘ਚੋਟੀ ਦੇ ਅਫ਼ਸਰਾਂ ਤੇ ਅਦਾਰਿਆਂ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼’ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਸੀ। -ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …