Home / Punjabi News / ਅਸਾਮ ‘ਚ ਰੇਲਵੇ ਸਟੇਸ਼ਨ ਅਤੇ ਟਰੇਨ ‘ਚੋਂ ਵਿਸਫੋਟਕ ਸਮੱਗਰੀ ਬਰਾਮਦ

ਅਸਾਮ ‘ਚ ਰੇਲਵੇ ਸਟੇਸ਼ਨ ਅਤੇ ਟਰੇਨ ‘ਚੋਂ ਵਿਸਫੋਟਕ ਸਮੱਗਰੀ ਬਰਾਮਦ

ਅਸਾਮ ‘ਚ ਰੇਲਵੇ ਸਟੇਸ਼ਨ ਅਤੇ ਟਰੇਨ ‘ਚੋਂ ਵਿਸਫੋਟਕ ਸਮੱਗਰੀ ਬਰਾਮਦ

ਗੁਹਾਟੀ — ਗੁਹਾਟੀ ਰੇਲਵੇ ਸਟੇਸ਼ਨ ਅਤੇ ਮੋਰੀਗਾਂਵ ਜ਼ਿਲੇ ‘ਚ ਅਵਧ-ਅਸਾਮ ਐਕਸਪ੍ਰੈੱਸ ਟਰੇਨ ‘ਚੋਂ ਸੋਮਵਾਰ ਨੂੰ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ। ਗੁਹਾਟੀ ਰੇਲਵੇ ਸਟੇਸ਼ਨ ਦੇ ਇਕ ਪਲੇਟਫਾਰਮ ‘ਤੇ ਸਵੇਰੇ 5 ਵਜ ਕੇ 40 ਮਿੰਟ ‘ਤੇ 440 ਜਿਲੇਟਾਈਨ ਸਟਿਕਸ, 700 ਡੇਟੋਨੇਟਰ ਅਤੇ ਫਿਊਜ਼ ਤਾਰ ਦੇ 3 ਬੰਡਲਾਂ ਨਾਲ ਭਰਿਆ ਬੈਗ ਮਿਲਿਆ। ਨਿਯਮਿਤ ਜਾਂਚ ਦੌਰਾਨ ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਨੂੰ ਇਹ ਬੈਗ ਮਿਲਿਆ।
ਜੀ. ਆਰ. ਪੀ. ਨੇ ਦੱਸਿਆ ਕਿ ਸਵੇਰੇ 7 ਵਜ ਕੇ 5 ਮਿੰਟ ‘ਤੇ ਜਾਗੀਰੋਡ ਰੇਲਵੇ ਸਟੇਸ਼ਨ ‘ਤੇ ਅਵਧ-ਅਸਾਮ ਐਕਸਪ੍ਰੈੱਸ ਦੀ ਇਕ ਬੋਗੀ ਵਿਚ ਵਿਸਫੋਟਕ ਨਾਲ ਭਰਿਆ ਇਕ ਹੋਰ ਬੈਗ ਬਰਾਮਦ ਹੋਇਆ, ਜਿਸ ਵਿਚ ਜਿਲੇਟਾਈਨ ਦੀਆਂ 160 ਸਟਿਕਸ ਅਤੇ 500 ਡੇਟੋਨੇਟਰ ਰੱਖੇ ਹੋਏ ਸਨ। ਜਾਗੀਰੋਡ ਇਕ ਕਸਬਾ ਹੈ, ਜੋ ਗੁਹਾਟੀ ਤੋਂ ਲੱਗਭਗ 60 ਕਿਲੋਮੀਟਰ ਦੂਰ ਸਥਿਤ ਹੈ। ਵਿਸਫੋਟਕ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …