Home / Punjabi News / 7 ਸਾਬਕਾ ਫੌਜ ਅਧਿਕਾਰੀ ਭਾਜਪਾ ‘ਚ ਹੋਏ ਸ਼ਾਮਲ

7 ਸਾਬਕਾ ਫੌਜ ਅਧਿਕਾਰੀ ਭਾਜਪਾ ‘ਚ ਹੋਏ ਸ਼ਾਮਲ

7 ਸਾਬਕਾ ਫੌਜ ਅਧਿਕਾਰੀ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਲਈ ਚੱਲ ਰਹੇ ਪ੍ਰਚਾਰ ਦਰਮਿਆਨ 7 ਸਾਬਕਾ ਸੀਨੀਅਰ ਫੌਜ ਅਧਿਕਾਰੀ ਸ਼ਨੀਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਲੈਫਟੀਨੈਂਟ ਜਨਰਲ ਜੇ.ਬੀ.ਐੱਸ. ਯਾਦਵ, ਲੈਫਟੀਨੈਂਟ ਜਨਰਲ ਆਰ.ਐੱਨ.ਸਿੰਘ, ਐੱਸ.ਕੇ. ਪਤਯਾਲ, ਸੁਨਿਤ ਕੁਮਾਰ, ਨਿਤਿਨ ਕੋਹਲੀ, ਆਰ.ਕੇ. ਤ੍ਰਿਪਾਠੀ ਅਤੇ ਵਿੰਗ ਕਮਾਂਡਰ ਨਵਨੀਤ ਮੈਗਾਨ ਭਾਜਪਾ ਹੈੱਡ ਕੁਆਰਟਰ ‘ਚ ਪਾਰਟੀ ‘ਚ ਸ਼ਾਮਲ ਹੋਏ। ਇਸ ਮੌਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਹਾਜ਼ਰ ਸੀ। ਸੀਤਾਰਮਨ ਨੇ ਸਾਬਕਾ ਫੌਜ ਅਧਿਕਾਰੀਆਂ ਦੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਫੌਜ ‘ਚ ਮਹਾਨ ਯੋਗਦਾਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਬਕਾ ਅਧਿਕਾਰੀਆਂ ਦੇ ਪ੍ਰਸ਼ਾਸਨਿਕ ਅਨੁਭਵ, ਅਨੁਸ਼ਾਸਨ ਅਤੇ ਸਿੱਖਿਆ ਗਿਆਨ ਨਾਲ ਭਾਜਪਾ ਪਾਰਟੀ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਅਧਿਕਾਰੀ ਮਹੱਤਵਪੂਰਨ ਅਹੁਦਿਆਂ ‘ਤੇ ਰਹੇ ਹਨ ਅਤੇ ਪੜ੍ਹਨ-ਲਿਖਣ ਲਈ ਜਾਣੇ ਜਾਂਦੇ ਹਨ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …