ਮਾਨਸਾ : ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਗਿਆ ਹੈ। ਭੂਚਾਲ ਵੀ ਅਜਿਹਾ ਕਿ ਜਿਸ ਨੇ ਕਾਂਗਰਸ ਦਾ ਰਾਜਾ ਅਤੇ ਰਾਜਾ ਵੜਿੰਗ ਵੀ ਹਿਲਾ ਕੇ ਰੱਖ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਮਾਨਸਾ ਦੇ ਹਲਕਾ ਬੁਢਲਾਡਾ ‘ਚ ‘ਆਪ’ ਵਲੰਟੀਅਰ ਰਹੇ ਟਿੰਕੂ ਪੰਜਾਬ ਦੇ ਘਰ ਦੀ ਹੈ, ਜਿੱਥੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਉਸ ਨੂੰ ਕਾਂਗਰਸ ‘ਚ ਸ਼ਾਮਲ ਕਰਨ ਲਈ ਪਹੁੰਚੇ ਸਨ। ਪਾਰਟੀ ‘ਚ ਸ਼ਾਮਲ ਹੋਣ ਤੋਂ ਇਕਦਮ ਬਾਅਦ ਟਿੰਕੂ ਨੇ ਰਾਜਾ ਵੜਿੰਗ ‘ਤੇ 50 ਹਜ਼ਾਰ ਰੁਪਏ ਦੇਣ ਦਾ ਦੋਸ਼ ਲਾਉਂਦੇ ਹੋਏ ਇਸ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ। ਟਿੰਕੂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਉਸ ਨੂੰ ਜ਼ਬਰਦਸਤੀ ਪੈਸੇ ਫੜਾ ਕੇ ਗਿਆ ਹੈ।
ਦੂਜੇ ਪਾਸੇ ਰਾਜਾ ਵੜਿੰਗ ਨੇ ਉਲਟਾ ਟਿੰਕੂ ਪੰਜਾਬ ਵਲੋਂ ਪੈਸੇ ਦਿੱਤੇ ਜਾਣ ਦੀ ਗੱਲ ਕਹੀ ਹੈ। ਵੜਿੰਗ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਟਿੰਕੂ ਪਾਰਟੀ ਫੰਡ ਲਈ ਦੇ ਰਿਹਾ ਹੈ, ਜੋ ਨਹੀਂ ਰੱਖੇ ਪਰ ਵੀਡੀਓ ਵੇਖ ਕੇ ਉਸਨੂੰ ਅਸਲ ਕਹਾਣੀ ਸਮਝ ਆਈ। ਰਾਜਾ ਵੜਿੰਗ ਨੇ ਟਿੰਕੂ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਹੈ। ਇਸ ਸਭ ਦੌਰਾਨ ਮੌਕੇ ‘ਤੇ ਮੌਜੂਦ ਕਾਂਗਰਸੀ ਆਗੂ ਮੈਡਮ ਮਨੋਜ ਬਾਲਾ ਬਾਂਸਲ ਨੇ ਇਸ ਨੂੰ ਵਿਰੋਧੀਆ ਦੀ ਚਾਲ ਕਰਾਰ ਦਿੱਤਾ ਹੈ।
Check Also
Top 10 Punjabi News Headlines and Trends from 15 July 2026
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …
Asian Tribune Your Multilingual Newspaper covering World and local news News