Home / Punjabi News / ਯੂਕਰੇਨ ਦੇ ਵਸਨੀਕਾਂ ਨੂੰ ਰੂਸ ਛੱਡਣ ਦੀ ਅਪੀਲ

ਯੂਕਰੇਨ ਦੇ ਵਸਨੀਕਾਂ ਨੂੰ ਰੂਸ ਛੱਡਣ ਦੀ ਅਪੀਲ

ਕੀਵ, 23 ਫਰਵਰੀ

ਯੂਕਰੇਨ ਤੇ ਰੂਸ ਵਿਚਾਲੇ ਤਲਖੀ ਵਧਣ ਕਾਰਨ ਯੂਕਰੇਨ ਨੇ ਬੁੱਧਵਾਰ ਨੂੰ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਦੇਸ਼ ਦੇ ਬਾਹਰ ਸੈਨਿਕ ਬਲ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਪੱਛਮੀ ਦੇਸ਼ਾਂ ਨੇ ਇਸ ਦਾ ਜਵਾਬ ਰੂਸ ਉੱਤੇ ਪਾਬੰਦੀਆਂ ਲਗਾ ਕੇ ਦਿੱਤਾ ਹੈ। ਹਫਤਿਆਂ ਤਕ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੂਸ ਤੇ ਯੂਕਰੇਨ ਵਿੱਚ ਤਣਾਅ ਵਧਣ ਦੇ ਆਸਾਰ ਹਨ। ਯੂਕਰੇਨ ਦੇ ਅਧਿਕਾਰੀਆਂ ਨੇ ਵਧਦੀ ਹੋਈ ਚਿੰਤਾ ਦੇ ਸੰਕੇਤ ਦਿੱਤੇ ਹਨ। ਇਸੇ ਦੌਰਾਨ ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਮਸ਼ਵਰਾ ਜਾਰੀ ਕਰਦਿਆਂ ਯੂਕਰੇਨ ਦੇ ਵਸਨੀਕਾਂ ਨੂੰ ਰੂਸ ਛੱਡਣ ਦੀ ਸਿਫਾਰਿਸ਼ ਕੀਤੀ ਹੈ। -ਪੀਟੀਆਈ


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …