Home / Punjabi News / ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਮਿਆਂਮਾਰ ’ਚ ਹਾਲਾਤ ਬਦਲਣ ਲਈ ਖੇਤਰੀ ਆਗੂਆਂ ਨਾਲ ਗੱਲਬਾਤ ਕੀਤੀ

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਮਿਆਂਮਾਰ ’ਚ ਹਾਲਾਤ ਬਦਲਣ ਲਈ ਖੇਤਰੀ ਆਗੂਆਂ ਨਾਲ ਗੱਲਬਾਤ ਕੀਤੀ

ਸੰਯੁਕਤ ਰਾਸ਼ਟਰ, 9 ਫਰਵਰੀ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ ਨੇ ਮਿਆਂਮਾਰ ਦੇ ਹਾਲਾਤ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਫੌਜ ਦੇ ਰਾਜ ਪਲਟੇ ਬਾਅਦ ਪੈਦਾ ਹਾਲਾਤ ਨੂੰ ਬਦਲਣ ਲਈ ਉਹ ਸ਼ੀਆ ਦੇ ਖੇਤਰੀ ਨੇਤਾਵਾਂ ਨਾਲ ਸਮੂਹਿਕ ਅਤੇ ਦੁਵੱਲੀ ਕਾਰਵਾਈ ਕਰਨ ਬਾਰੇ ਗੱਲਬਾਤ ਕਰ ਰਹੇ ਹਨ। ਗੁਟੇਰੇਜ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ”ਜਨਰਲ ਸਕੱਤਰ ਮਿਆਂਮਾਰ ਦੇ ਹਾਲਾਤ ‘ਤੇ ਨੇੜਿਓਂ ਨਜ਼ਰ ਰਖ ਰਹੇ ਹਨ ਅਤੇ ਬਹੁਤ ਚਿੰਤਤ ਹਨ। ਉਹ ਅਤੇ ਉਨ੍ਹਾਂ ਦੇ ਵਿਸ਼ੇਸ਼ ਦੂਤ ਅਹਿਮ ਕੌਮਾਂਤਰੀ ਨੇਤਾਵਾਂ ਜਿਨ੍ਹਾਂ ਵਿੱਚ ਖੇਤਰੀ ਆਗੂ ਵੀ ਸ਼ਾਮਲ ਹਨ , ਨਾਲ ਸਮੂਹਿਕ ਅਤੇ ਦੁਵੱਲੀ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਜੋ ਮਿਆਂਮਾਰ ਵਿੱਚ ਰਾਜ ਪਲਟੇ ਬਾਅਦ ਪੈਦਾ ਸਥਿਤੀ ਬਦਲਣ ਲਈ ਮਾਹੌਲ ਬਣਾਇਆ ਜਾ ਸਕੇ।”
-ਏਜੰਸੀ


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …