Breaking News
Home / Punjabi News / ਸੰਘਣੀ ਧੁੰਦ ਕਾਰਨ ਲਾਲੜੂ ਨੇੜੇ ਬੱਸਾਂ ਤੇ ਟਰੱਕ ਵਿਚਾਲੇ ਟੱਕਰ ਕਾਰਨ ਦਰਜਨ ਵਿਅਕਤੀ ਜ਼ਖ਼ਮੀ

ਸੰਘਣੀ ਧੁੰਦ ਕਾਰਨ ਲਾਲੜੂ ਨੇੜੇ ਬੱਸਾਂ ਤੇ ਟਰੱਕ ਵਿਚਾਲੇ ਟੱਕਰ ਕਾਰਨ ਦਰਜਨ ਵਿਅਕਤੀ ਜ਼ਖ਼ਮੀ

ਸਰਬਜੀਤ ਸਿੰਘ ਭੱਟੀ
ਲਾਲੜੂ, 28 ਦਸੰਬਰ
ਅੱਜ ਸਵੇਰੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲਾਲੜੂ ਨੇੜੇ ਸੰਘਣੀ ਧੁੰਦ ਦੇ ਕਾਰਨ ਅੱਧੀ ਦਰਜਨ ਵਾਹਨ, ਜਿਨ੍ਹਾਂ ਵਿੱਚ ਬੱਸਾਂ ਅਤੇ ਟਰੱਕ ਸ਼ਾਮਲ ਹਨ, ਆਪਸ ’ਚ ਟਕਰਾਅ ਗਏ। ਇਸ ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਸਮੇਤ ਬੱਸ ਵਿੱਚ ਸਵਾਰ ਦਰਜਨ ਸਵਾਰੀਆਂ ਫੱਟੜ ਹੋ ਗਈਆਂ। ਬੱਸ ਦੇ ਡਰਾਈਵਰ ਦੀ ਹਾਲਤ ਗੰਭੀਰ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲਾਲੜੂ ਨੇੜੇ ਡਹਿਰ ਮੋੜ ’ਤੇ ਟਰੱਕ ਵਿੱਚ ਪੰਜਾਬ ਰੋਡਵੇਜ਼ ਰੂਪਨਗਰ ਡਿਪੂ ਦੀ ਬੱਸ ਵੱਜੀ। ਉਸ ਦੇ ਪਿੱਛੇ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਦੋ ਵਾਲਵੋ ਪ੍ਰਾਈਵੇਟ ਬੱਸਾਂ ਟਕਰਾਅ ਗਈਆਂ। ਇਸ ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਸੁਖਪਾਲ ਸਿੰਘ ਗੰਭੀਰ ਫੱਟੜ ਹੋ ਗਏ, ਜਿਨ੍ਹਾ ਨੂੰ ਸਿਵਲ ਹਸਪਤਾਲ ਡੇਰਾਬਸੀ ਲਿਜਾਇਆ ਗਿਆ। ਬਾਅਦ ਵਿੱਚ ਉਸਨੂੰ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਭੋਲਾ ਪਟੇਲ, ਸ਼ਾਮਵੰਤੀ, ਉਦੈ ਸ਼ਾਹ, ਵਿਜੇ ਅਨੁਰੋਧ ਠਾਕੁਰ, ਸੁਸ਼ਮਾ ਸਮੇਤ ਦਰਜਨ ਜ਼ਖ਼ਮੀ ਸਵਾਰੀਆਂ ਨੂੰ ਸਿਵਲ ਹਸਪਤਾਲ ਡੇਰਾਬਸੀ ਵਿੱਚ ਦਾਖਲ ਕਰਵਾਇਆ ਗਿਆ। ਨੁਕਸਾਨੇ ਵਾਹਨਾਂ ਨੂੰ ਕਰੇਨ ਨਾਲ ਮਾਰਗ ਤੋਂ ਪਾਸੇ ਕਰਵਾਇਆ।

The post ਸੰਘਣੀ ਧੁੰਦ ਕਾਰਨ ਲਾਲੜੂ ਨੇੜੇ ਬੱਸਾਂ ਤੇ ਟਰੱਕ ਵਿਚਾਲੇ ਟੱਕਰ ਕਾਰਨ ਦਰਜਨ ਵਿਅਕਤੀ ਜ਼ਖ਼ਮੀ appeared first on punjabitribuneonline.com.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …