Home / Punjabi News / ਮਾਲਦੀਪ ’ਚ ਸਥਾਨਕ ਲੋਕਾਂ ਤੇ ਭਾਰਤੀਆਂ ਵਿਚਾਲੇ ਝੜਪ ਕਾਰਨ ਦੋ ਜ਼ਖ਼ਮੀ

ਮਾਲਦੀਪ ’ਚ ਸਥਾਨਕ ਲੋਕਾਂ ਤੇ ਭਾਰਤੀਆਂ ਵਿਚਾਲੇ ਝੜਪ ਕਾਰਨ ਦੋ ਜ਼ਖ਼ਮੀ

ਮਾਲੇ, 30 ਅਪਰੈਲ
ਮਾਲਦੀਵ ਨਿਵਾਸੀਆਂ ਅਤੇ ਭਾਰਤੀ ਨਾਗਰਿਕਾਂ ਵਿਚਾਲੇ ਝੜਪ ’ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਘਟਨਾ ਤੋਂ ਬਾਅਦ ਇਕ ਸਥਾਨਕ ਨਿਵਾਸੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਮਾਲੇ ਤੋਂ ਕਰੀਬ ਸੱਤ ਕਿਲੋਮੀਟਰ ਉੱਤਰ-ਪੂਰਬ ਵਿਚ ਹੁਲਹੁਮਾਲੇ ਦੇ ਸੈਂਟਰਲ ਪਾਰਕ ਵਿਚ ਸੋਮਵਾਰ ਰਾਤ 9 ਵਜੇ ਦੇ ਕਰੀਬ ਦੋ ਧੜਿਆਂ ਵਿਚਾਲੇ ਝੜਪ ਹੋਈ। ਹਿਰਾਸਤ ‘ਚ ਲਿਆ ਗਿਆ ਸ਼ੱਕੀ ਮਾਲਦੀਵ ਦਾ ਰਹਿਣ ਵਾਲਾ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਜ਼ਖਮੀ ਕੌਣ ਸਨ। ਪੁਲੀਸ ਨੇ ਦੱਸਿਆ ਕਿ ਗੰਭੀਰ ਜ਼ਖਮੀ ਦੋ ਵਿਅਕਤੀਆਂ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਬਾਅਦ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ।

The post ਮਾਲਦੀਪ ’ਚ ਸਥਾਨਕ ਲੋਕਾਂ ਤੇ ਭਾਰਤੀਆਂ ਵਿਚਾਲੇ ਝੜਪ ਕਾਰਨ ਦੋ ਜ਼ਖ਼ਮੀ appeared first on Punjabi Tribune.


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …