Breaking News
Home / Punjabi News / ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਤੇ 8ਵੀਂ ਦੇ ਨਤੀਜੇ ਐਲਾਨੇ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਤੇ 8ਵੀਂ ਦੇ ਨਤੀਜੇ ਐਲਾਨੇ

ਦਰਸ਼ਨ ਸਿੰਘ ਸੋਢੀ
ਮੁਹਾਲੀ, 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਨੂੰ ਅੱਠਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਬਾਰ੍ਹਵੀਂ ਵਿੱਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਪਹਿਲਾ ਸਥਾਨ ਮੱਲ ਕੇ ਇਸ ਵਾਰ ਮੁੰਡਿਆਂ ਦੀ ਲਾਜ ਰੱਖ ਲਈ। ਦੂਜੇ ਸਥਾਨ ’ਤੇ ਸ੍ਰੀ ਮੁਕਤਸਰ ਸਾਹਿਬ ਦਾ ਰਵੀਉਦੈ ਸਿੰਘ ਤੇ ਬਠਿੰਡਾ ਦਾ ਅਸ਼ਵਨੀ ਤੀਜੇ ਸਥਾਨ ’ਤੇ ਰਿਹਾ। ਪਹਿਲੇ ਦੋ ਸਥਾਨਾਂ ਵਾਲਿਆਂ ਨੇ ਸੌ ਫੀਸਦ ਅੰਕ ਲਏ ਜਦਕਿ ਤੀਜੇ ਨੰਬਰ ਵਾਲੇ ਨੇ 99.80 ਫੀਸਦ ਅੰਕ ਹਾਸਲ ਕੀਤੇ। ਬਾਰ੍ਹਵੀਂ ਦੀ ਪਾਸ ਪ੍ਰਤੀਸ਼ਤਤਾ 93.04 ਫੀਸਦੀ ਬਣਦੀ ਹੈ। ਅੱਠਵੀਂ ਦੀ ਪਾਸ ਪ੍ਰਤੀਸ਼ਤਤਾ 98.31 ਫੀਸਦੀ ਹੈ। ਅੱਠਵੀਂ ’ਚ ਬਠਿੰਡਾ ਦੀ ਹਰਨੂਰ ਕੌਰ ਨੇ ਪਹਿਲਾ, ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ ਦੂਜਾ ਤੇ ਸੰਗਰੂਰ ਜ਼ਿਲ੍ਹੇ ਦੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਹਰਨੂਰ ਨੇ ਸੌ ਫੀਸਦ ਅੰਕ ਲਏ ਹਨ। ਸਬੰਧਤ ਵਿਦਿਆਰਥੀ ਆਪਣਾ ਨਤੀਜਾ ਭਲਕੇ ਇੱਕ ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com ‘ਤੇ ਦੇਖ ਸਕਦੇ ਹਨ।

8ਵੀਂ ’ਚ ਮੱਲਾਂ ਮਾਰਨ ਵਾਲੇ ਬੱਚੇ।

The post ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਤੇ 8ਵੀਂ ਦੇ ਨਤੀਜੇ ਐਲਾਨੇ appeared first on Punjabi Tribune.


Source link

Check Also

ਈਡੀ ਤੇ ਸੀਬੀਆਈ ਦੇ ਕੰਮ ’ਚ ਕੋਈ ਦਖਲ ਨਹੀਂ: ਮੋਦੀ

ਭੁਬਨੇਸ਼ਵਰ, 20 ਮਈ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਨੂੰ ਗੰਭੀਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ …