Home / Punjabi News / ਪਾਰਟੀ ਦੇ ਸਾਰੇ ਉਮੀਦਵਾਰ ਚੋਣ ਰੈਲੀਆਂ ਤੇ ਲੋਕਾਂ ਨੂੰ ਮਿਲਣ ਵੇਲੇ ਸੰਵਿਧਾਨ ਦੀ ਕਾਪੀ ਨਾਲ ਰੱਖਣ: ਰਾਹੁਲ

ਪਾਰਟੀ ਦੇ ਸਾਰੇ ਉਮੀਦਵਾਰ ਚੋਣ ਰੈਲੀਆਂ ਤੇ ਲੋਕਾਂ ਨੂੰ ਮਿਲਣ ਵੇਲੇ ਸੰਵਿਧਾਨ ਦੀ ਕਾਪੀ ਨਾਲ ਰੱਖਣ: ਰਾਹੁਲ

ਨਵੀਂ ਦਿੱਲੀ, 30 ਅਪਰੈਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਆਪਣੇ ਸਾਰੇ ਪਾਰਟੀ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਾਮਜ਼ਦਗੀਆਂ, ਜਨ ਸਭਾਵਾਂ ਅਤੇ ਲੋਕਾਂ ਮਿਲਣ ਦੌਰਾਨ ਸੰਵਿਧਾਨ ਦੀ ਕਾਪੀ ਆਪਣੇ ਨਾਲ ਲੈ ਕੇ ਜਾਣ ਅਤੇ ਲੋਕਾਂ ਨੂੰ ਇਹ ਦੱਸਣ ਕਿ ਜਦੋਂ ਤੱਕ ਕਾਂਗਰਸ ਹੈ ਭਾਜਪਾ ਤੇ  ਦੁਨੀਆ ਦੀ ਕੋਈ ਵੀ ਤਾਕਤ ਸੰਵਿਧਾਨ ਨੂੰ ਖਤਮ ਨਹੀਂ ਕਰ ਸਕਦੀ। ਕਾਂਗਰਸ ਦੇ ਸਾਬਕਾ ਪ੍ਰਧਾਨ ਆਪਣੀਆਂ ਜਨਤਕ ਮੀਟਿੰਗਾਂ ਵਿੱਚ ਸੰਵਿਧਾਨ ਦੀ ਕਾਪੀ ਲੈ ਕੇ ਜਾਂਦੇ ਰਹੇ ਹਨ। ਉਨ੍ਹਾਂ  ਗੁਜਰਾਤ ਦੇ ਪਾਟਨ ਅਤੇ ਛੱਤੀਸਗੜ੍ਹ ਦੇ ਬਿਲਾਸਪੁਰ ਅਤੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਅਜਿਹਾ ਕੀਤਾ। ਸ੍ਰੀ ਗਾਂਧੀ ਨੇ ਬਿਆਨ ਵਿੱਚ ਕਿਹਾ, ‘ਗਰੀਬਾਂ ਲਈ ਵਰਦਾਨ, ਵਾਂਝਿਆਂ ਲਈ ਵਰਦਾਨ, ਹਰ ਨਾਗਰਿਕ ਦਾ ਸਨਮਾਨ ਅਤੇ ਸਾਡਾ ਸੰਵਿਧਾਨ! ਮੈਂ ਸਾਰੇ ਕਾਂਗਰਸੀ ਉਮੀਦਵਾਰਾਂ ਅਤੇ ਨੇਤਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਨਾਮਜ਼ਦਗੀਆਂ, ਮੀਟਿੰਗਾਂ, ਭਾਸ਼ਨ ਅਤੇ ਜਨਤਕ ਮਿਲਣੀਆਂ ਦੌਰਾਨ ਪਵਿੱਤਰ ਸੰਵਿਧਾਨ ਨੂੰ ਆਪਣੇ ਨਾਲ ਰੱਖਣ।’

The post ਪਾਰਟੀ ਦੇ ਸਾਰੇ ਉਮੀਦਵਾਰ ਚੋਣ ਰੈਲੀਆਂ ਤੇ ਲੋਕਾਂ ਨੂੰ ਮਿਲਣ ਵੇਲੇ ਸੰਵਿਧਾਨ ਦੀ ਕਾਪੀ ਨਾਲ ਰੱਖਣ: ਰਾਹੁਲ appeared first on Punjabi Tribune.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …