Home / Punjabi News / ਸੂਬੇ ਨੂੰ ਛੇਤੀ ਬਣਾਇਆ ਜਾਵੇਗਾ ਥੈਲੇਸੀਮੀਆ ਮੁਕਤ: ਡਾ. ਬਲਬੀਰ ਸਿੰਘ

ਸੂਬੇ ਨੂੰ ਛੇਤੀ ਬਣਾਇਆ ਜਾਵੇਗਾ ਥੈਲੇਸੀਮੀਆ ਮੁਕਤ: ਡਾ. ਬਲਬੀਰ ਸਿੰਘ

ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਕਤੂਬਰ
ਸਵੈ ਇੱਛੁਕ ਖੂਨਦਾਨ ਕਰਨ ਅਤੇ ਖੂਨਦਾਨ ਇਕੱਠਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਸਨਮਾਨਤ ਕਰਨ ਲਈ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਰਾਸ਼ਟਰੀ ਸਵੈ ਇੱਛੁਕ ਖੂਨਦਾਨ ਦਵਿਸ ਸਬੰਧੀ ਸੂਬਾਈ ਸਮਾਗਮ ਅੱਜ ਲਕਸ਼ਮੀ ਫਾਰਮ ਵਿੱਚ ਕੀਤਾ ਗਿਆ। ਸਮਾਗਮ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਬਲਬੀਰ ਸਿੰਘ ਨੇ ਕਿਹਾ,‘ਖੂਨਦਾਨ ਕਰਕੇ ਅਸੀਂ ਸਹੀ ਅਰਥਾਂ ਵਿੱਚ ਸਮਾਜ ਤੇ ਮਾਨਵਤਾ ਦੀ ਸੇਵਾ ਕਰ ਰਹੇ ਹਾਂ। ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਲਗਭਗ 99 ਫ਼ੀਸਦੀ ਖੂਨਦਾਨੀ ਸਵੈ ਇੱਛੁਕ ਤੌਰ ’ਤੇ ਖੂਨਦਾਨ ਕਰ ਰਹੇ ਹਨ। ਪੰਜਾਬ ਵਿੱਚ ਸਾਲ 2022-23 ਦੌਰਾਨ ਸਰਕਾਰੀ ਤੇ ਲਾਇਸੈਂਸਸ਼ੁਦਾ ਪ੍ਰਾਈਵੇਟ ਬਲੱਡ ਸੈਂਟਰਾਂ ਵਿੱਚ ਲਗਭਗ 3.60 ਲੱਖ ਯੂਨਿਟ ਖੂਨ ਇਕੱਠਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਲਦ ਹੀ ਥੈਲੇਸੀਮੀਆ ਬਿਮਾਰੀ ਤੋਂ ਮੁਕਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਲਈ ਟੈਸਟਿੰਗ, ਕਾਊਂਸਲਿੰਗ ਅਤੇ ਜਾਗਰੂਕਤਾ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਡਾਇਰੈਕਟਰ (ਸਿਹਤ ਤੇ ਪਰਿਵਾਰ ਭਲਾਈ) ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਕੋਈ ਵੀ 18 ਤੋਂ 65 ਸਾਲ ਦਾ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਇੱਕ ਤੰਦਰੁਸਤ ਮਰਦ ਹਰ ਤਿੰਨ ਅਤੇ ਔਰਤ ਚਾਰ ਮਹੀਨੇ ਬਾਅਦ ਖੂਨਦਾਨ ਕਰ ਸਕਦੀ ਹੈ। ਖੂਨਦਾਨ ਕਰਨ ਨਾਲ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵੱਲੋਂ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਵੱਲੋਂ ਤਿਆਰ ਕੀਤਾ ਸੋਵੀਨਰ ਅਤੇ ਸੁਰਿੰਦਰ ਸਿੰਘ ਸਹਾਇਕ ਡਾਇਰੈਕਟਰ ਪੀ.ਐਸ.ਬੀ.ਟੀ.ਸੀ. ਵੱਲੋਂ ਲਿਖੀ ਪੁਸਤਕ ‘ਖੂਨ, ਖੂਨਦਾਨ, ਖੂਨਦਾਨੀ’ ਨੂੰ ਰਿਲੀਜ਼ ਕੀਤਾ ਗਿਆ ਅਤੇ ਸਮਾਗਮ ਦੌਰਾਨ ਸਿਹਤ ਮੰਤਰੀ ਵੱਲੋਂ 12 ਸਵੈ-ਇੱਛਾ ਨਾਲ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਜਨਿ੍ਹਾਂ ਨੇ ਪਿਛਲੇ ਸਾਲ 2000 ਤੋਂ ਵੱਧ ਬਲੱਡ ਯੂਨਿਟਾਂ ਦਾ ਪ੍ਰਬੰਧ ਕਰਕੇ ਵੱਖ ਵੱਖ ਬਲੱਡ ਸੈਂਟਰਾਂ ਨੂੰ ਦਿੱਤਾ ਹੈ, 100 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ 16 ਪੁਰਸ਼ ਖੂਨਦਾਨੀਆਂ ਅਤੇ 20 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੀਆਂ 10 ਮਹਿਲਾ ਖੂਨਦਾਨੀਆਂ, ਕਪਲ ਡੋਨਰ, ਫੈਮਲੀ ਡੋਨਰ ਅਤੇ ਸਪੈਸ਼ਲੀ ਏ ਬਲੱਡ ਡੋਨਰ ਨੂੰ ਸਨਮਾਨਿਤ ਕੀਤਾ ਗਿਆ।
ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੈਡੀਕਲ ਕਾਲਜ ਪਟਿਆਲਾ ਦੇ ਨਾਲ ਨਾਲ ਮੈਡੀਕਲ ਕਾਲਜ ਫ਼ਰੀਦਕੋਟ ਅਤੇ ਅੰਮ੍ਰਿਤਸਰ ਸਾਹਿਬ ਦੇ ਬਲੱਡ ਸੈਂਟਰਾਂ ਅਤੇ ਸਰਕਾਰੀ ਬਲੱਡ ਸੈਂਟਰ ਸ਼੍ਰੀ ਅਨੰਦਪੁਰ ਸਾਹਿਬ, ਫ਼ਾਜ਼ਿਲਕਾ, ਅਬੋਹਰ ਅਤੇ ਸਰਕਾਰੀ ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ-ਲੁਧਿਆਣਾ, ਰੋਪੜ ਤੇ ਜਲੰਧਰ ਨੂੰ ਵੀ ਸਨਮਾਨਿਤ ਕੀਤਾ ਗਿਆ। ਪੁਰਸ਼ ਖੂਨਦਾਨੀਆਂ ਵਿੱਚੋਂ ਕਸ਼ਮੀਰਾ ਬੰਗਾ ਨਵਿਾਸੀ ਜ਼ਿਲ੍ਹਾ ਜਲੰਧਰ ਨੂੰ 210 ਵਾਰ ਖੂਨਦਾਨ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਅਤੇ ਮਹਿਲਾ ਖੂਨਦਾਨੀਆਂ ਵਿੱਚੋਂ ਨੀਰਜਾ ਮੇਅਰ ਜ਼ਿਲ੍ਹਾ ਜਲੰਧਰ ਨੂੰ 75 ਵਾਰ ਖੂਨਦਾਨ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਸਨਮਾਨ ਕੀਤਾ ਗਿਆ।

The post ਸੂਬੇ ਨੂੰ ਛੇਤੀ ਬਣਾਇਆ ਜਾਵੇਗਾ ਥੈਲੇਸੀਮੀਆ ਮੁਕਤ: ਡਾ. ਬਲਬੀਰ ਸਿੰਘ appeared first on punjabitribuneonline.com.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …