Breaking News
Home / Punjabi News / ਸਾਜਿਦ ਮੀਰ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਮਤੇ ਦਾ ਚੀਨ ਵੱਲੋਂ ਵਿਰੋਧ

ਸਾਜਿਦ ਮੀਰ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਮਤੇ ਦਾ ਚੀਨ ਵੱਲੋਂ ਵਿਰੋਧ

ਸੰਯੁਕਤ ਰਾਸ਼ਟਰ, 20 ਜੂਨ

ਚੀਨ ਨੇ ਅੱਜ 26/11 ਦੇ ਮੁੰਬਈ ਹਮਲਿਆਂ ‘ਚ ਸ਼ਮੂਲੀਅਤ ਲਈ ਲੋੜੀਂਦੇ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਸਾਜਿਦ ਮੀਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਦੇ ਸੰਯੁਕਤ ਰਾਸ਼ਟਰ ‘ਚ ਪੇਸ਼ ਕੀਤੇ ਗਏ ਭਾਰਤ ਤੇ ਅਮਰੀਕਾ ਦੇ ਪ੍ਰਸਤਾਵ ਵਿਚ ਅੜਿੱਕਾ ਖੜ੍ਹਾ ਕੀਤਾ ਹੈ। ਪੇਈਚਿੰਗ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪੇਈਚਿੰਗ ਨੇ ਭਾਰਤ ਤੇ ਅਮਰੀਕਾ ਵੱਲੋਂ ਪੇਸ਼ ਕੀਤੀ ਤਜਵੀਜ਼, ਜਿਸ ਵਿਚ ਮੀਰ ਨੂੰ ਸਲਾਮਤੀ ਪਰਿਸ਼ਦ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਤਹਿਤ ਕਾਲੀ ਸੂਚੀ ਵਿਚ ਪਾਉਣ ਦੀ ਮੰਗ ਕੀਤੀ ਗਈ ਸੀ, ਦਾ ਵਿਰੋਧ ਕੀਤਾ। ਮੀਰ ਪਾਕਿਸਤਾਨ ਅਧਾਰਿਤ ਲਸ਼ਕਰ ਦਾ ਸੀਨੀਅਰ ਮੈਂਬਰ ਹੈ ਤੇ ਮੁੰਬਈ ਹਮਲਿਆਂ ਵਿਚ ‘ਲੋੜੀਂਦਾ’ ਹੈ। -ਪੀਟੀਆਈ


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …