Home / Punjabi News / ਸਮਰਾਲਾ ਦੇ ਵਿਧਾਇਕ ਖਿਲਾਫ ਅਪਸ਼ਬਦ ਬੋਲਣ ਵਾਲਾ ਗ੍ਰਿਫਤਾਰ

ਸਮਰਾਲਾ ਦੇ ਵਿਧਾਇਕ ਖਿਲਾਫ ਅਪਸ਼ਬਦ ਬੋਲਣ ਵਾਲਾ ਗ੍ਰਿਫਤਾਰ

ਸਮਰਾਲਾ : ਮਾਛੀਵਾੜਾ ਪੁਲਸ ਵਲੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਖਿਲਾਫ ਸੋਸ਼ਲ ਮੀਡੀਆ ‘ਤੇ ਅਪਸ਼ਬਦ ਬੋਲਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਫੇਸਬੁੱਕ ‘ਤੇ ਉਨ੍ਹਾਂ ਖਿਲਾਫ ਡਾ. ਪਰਦੀਪ ਸਿੰਘ ਉਰਫ ਰਿੰਗੂ ਵਾਸੀ ਸੈਂਸੋਵਾਲ ਕਲਾਂ ਨਾਂ ਦੇ ਵਿਅਕਤੀ ਨੇ ਆਪਣੀ ਫੇਸਬੁੱਕ ਆਈ. ਡੀ. ਉਨ੍ਹਾਂ ਦੀ ਤਸਵੀਰ ਲਾ ਕੇ ਅਪਸ਼ਬਦ ਲਿਖੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ ਅਤੇ ਪੁਲਸ ਨੇ ਪਰਦੀਪ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਸਬੂਤ ਦੇ ਤੌਰ ‘ਤੇ ਉਸ ਦੀ ਆਈ. ਡੀ. ‘ਤੇ ਜਿਹੜੇ ਅਪਸ਼ਬਦ ਵਾਲੀ ਫੋਟੋ ਪਈ ਹੈ, ਉਹ ਵੀ ਨੱਥੀ ਕੀਤੀ ਗਈ ਹੈ।

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …