Home / Punjabi News / ਸਰਕਾਰ ਲਵੇ POK ‘ਤੇ ਫੈਸਲਾ, ਫੌਜ ਤਿਆਰ ਹੈ : ਬਿਪਿਨ ਰਾਵਤ

ਸਰਕਾਰ ਲਵੇ POK ‘ਤੇ ਫੈਸਲਾ, ਫੌਜ ਤਿਆਰ ਹੈ : ਬਿਪਿਨ ਰਾਵਤ

ਨਵੀਂ ਦਿੱਲੀ— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਫੌਜੀ ਮੁਖੀ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਆਰਮੀ ਪੀ.ਓ.ਕੇ. ਨੂੰ ਲੈ ਕੇ ਕਿਸੇ ਵੀ ਮੁਹਿੰਮ ਲਈ ਤਿਆਰ ਹੈ। ਪੀ.ਐੱਮ.ਓ. ਰਾਜ ਮੰਤਰੀ ਜਿਤੇਂਦਰ ਸਿੰਘ ਦੇ ਪੀ.ਓ.ਕੇ. ਨੂੰ ਲੈ ਕੇ ਦਿੱਤੇ ਬਿਆਨ ਦੇ ਸਵਾਲ ‘ਤੇ ਬਿਪਿਨ ਰਾਵਤ ਨੇ ਕਿਹਾ ਕਿ ਇਸ ‘ਤੇ ਫੈਸਲਾ ਸਰਕਾਰ ਨੇ ਲੈਣਾ ਹੈ। ਉਨ੍ਹਾਂ ਨੇ ਕਿਹਾ,”ਹੋਰ ਸੰਸਥਾਵਾਂ ਤਾਂ ਜਿਵੇਂ ਸਰਕਾਰ ਕਹੇਗੀ, ਉਸੇ ਤਰ੍ਹਾਂ ਦੀਆਂ ਤਿਆਰੀਆਂ ਕਰੇਗੀ।” ਫੌਜ ਦੀ ਤਿਆਰੀ ਨੂੰ ਲੈ ਕੇ ਪੁੱਛੇ ਜਾਣ ‘ਤੇ ਬਿਪਿਨ ਨੇ ਕਿਹਾ ਕਿ ਫੌਜ ਤਾਂ ਹਮੇਸ਼ਾ ਕਿਸੇ ਵੀ ਕਾਰਵਾਈ ਲਈ ਤਿਆਰ ਹੀ ਰਹਿੰਦੀ ਹੈ।

ਬਿਪਿਨ ਰਾਵਤ ਨੇ ਕਿਹਾ ਕਿ ਪੀ.ਓ.ਕੇ. ਨੂੰ ਲੈ ਕੇ ਸਰਕਾਰ ਦੇ ਬਿਆਨ ਤੋਂ ਖੁਸ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਤੇ ਫੈਸਲਾ ਸਰਕਾਰ ਨੇ ਲੈਣਾ ਹੈ ਪਰ ਅਸੀਂ ਨਿਰਦੇਸ਼ ਦੇ ਆਧਾਰ ‘ਤੇ ਤਿਆਰ ਹਾਂ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪੀ.ਓ.ਕੇ. ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਹੁਣ ਕੋਈ ਵੀ ਗੱਲਬਾਤ ਪੀ.ਓ.ਕੇ. ਨੂੰ ਲੈ ਕੇ ਹੀ ਹੋਵੇਗੀ। ਇਹੀ ਨਹੀਂ 6 ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੰਸਦ ‘ਚ ਧਾਰਾ 370 ‘ਤੇ ਵਿਰੋਧੀ ਦਲਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸੰਸਦ ‘ਚ ਕਿਹਾ ਸੀ ਕਿ ਅਸੀਂ ਜਾਨ ਦੇ ਦੇਵਾਂਗੇ ਪਰ ਪੀ.ਓ.ਕੇ. ਲੈ ਕੇ ਰਹਾਂਗੇ।

ਪੀ.ਓ.ਕੇ. ਨੂੰ ਲੈ ਕੇ ਫੌਜ ਮੁਖੀ ਬਿਪਿਨ ਸਿੰਘ ਰਾਵਤ ਨੇ ਕਿਹਾ,”ਸਰਕਾਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਫੈਸਲਾ ਲੈਣਾ ਹੈ, ਫੌਜ ਕਿਸੇ ਵੀ ਸਥਿਤੀ ਲਈ ਤਿਆਰ ਹਾਂ।” ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਦੇ ਫੈਸਲੇ ਦਾ ਆਰਮੀ ਚੀਫ ਨੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਵੀ ਸਾਡੇ ਦੇਸ਼ ਦੇ ਹੀ ਹਨ। ਉਹ ਸਾਡੇ ਹੀ ਲੋਕ ਹਨ। ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਲਈ ਸੁਰੱਖਿਆ ਫੋਰਸਾਂ ਨੂੰ ਕੁਝ ਮੌਕਾ ਦੇਣਾ ਚਾਹੀਦਾ। ਉਨ੍ਹਾਂ ਨੇ 30 ਸਾਲ ਤੱਕ ਅੱਤਵਾਦ ਝੱਲਿਆ ਹੈ, ਹੁਣ ਉਨ੍ਹਾਂ ਨੂੰ ਕੁਝ ਸਮਾਂ ਸ਼ਾਂਤੀ ਲਈ ਵੀ ਦੇਣਾ ਚਾਹੀਦਾ।”

 

 

Check Also

Top 10 Punjabi News Headlines and Trends from 29 June 2026

ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …