Home / Punjabi News / ਲਾਪਤਾ ਵਿਦਿਆਰਥੀ ਦੀ ਭਾਲ ਲਈ ਅਮਰੀਕੀ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਭਾਰਤੀ ਕੌਂਸਲਖਾਨਾ

ਲਾਪਤਾ ਵਿਦਿਆਰਥੀ ਦੀ ਭਾਲ ਲਈ ਅਮਰੀਕੀ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਭਾਰਤੀ ਕੌਂਸਲਖਾਨਾ

ਨਿਊਯਾਰਕ, 21 ਮਾਰਚ
ਇਥੇ ਭਾਰਤ ਦਾ ਕੌਂਸਲੇਟ ਜਨਰਲ ਇਸ ਮਹੀਨੇ ਦੇ ਸ਼ੁਰੂ ਵਿੱਚ ਕਲੀਵਲੈਂਡ ਵਿੱਚ ਲਾਪਤਾ ਹੋਏ 25 ਸਾਲਾ ਭਾਰਤੀ ਵਿਦਿਆਰਥੀਆਂ ਦੀ ਭਾਲ ਲਈ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਹੈਦਰਾਬਾਦ ਦੇ ਨਾਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁੱਲ ਅਰਾਫ਼ਾਤ ਪਿਛਲੇ ਸਾਲ ਮਈ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਸੂਚਨਾ ਅਤੇ ਤਕਨਾਲੋਜੀ (ਆਈਟੀ) ਵਿੱਚ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਆਇਆ ਸੀ। ਉਸ ਦੇ ਪਿਤਾ ਮੁਹੰਮਦ ਸਲੀਮ ਨੇ ਕਿਹਾ ਕਿ ਉਸ ਨੇ 7 ਮਾਰਚ ਨੂੰ ਅਰਾਫ਼ਾਤ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਉਸ ਦਾ ਫੋਨ ਬੰਦ ਹੈ ਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। 19 ਮਾਰਚ ਨੂੰ ਪਰਿਵਾਰ ਨੂੰ ਕਿਸੇ ਦਾ ਫੋਨ ਆਇਆ ਸੀ ਤੇ ਉਸ ਨੇ 1200 ਡਾਲਰ ਦੀ ਫਿਰੌਤੀ ਮੰਗੀ ਸੀ।ਅਜਿਹਾ ਨਾ ਕਰਨ ’ਤੇ ਅਰਾਫ਼ਾਤ ਦਾ ਗੁਰਦਾ ਵੇਚਣ ਦੀ ਧਮਕੀ ਦਿੱਤੀ ਸੀ।

The post ਲਾਪਤਾ ਵਿਦਿਆਰਥੀ ਦੀ ਭਾਲ ਲਈ ਅਮਰੀਕੀ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਭਾਰਤੀ ਕੌਂਸਲਖਾਨਾ appeared first on Punjabi Tribune.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …