Home / Punjabi News / ਲਹਿਰਾਗਾਗਾ: ਸੀਵਰੇਜ ਹਾਦਸੇ ’ਚ ਮਰੇ ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਲਈ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਗਾਇਆ

ਲਹਿਰਾਗਾਗਾ: ਸੀਵਰੇਜ ਹਾਦਸੇ ’ਚ ਮਰੇ ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਲਈ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਗਾਇਆ

ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਸਤੰਬਰ
ਇਸ ਤਹਿਸੀਲ ਦੇ ਐੱਸਡੀਐੱਮ ਦਫਤਰ ਅੱਗੇ ਅੱਜ ਸਾਂਝੇ ਮੋਰਚੇ ਵੱਲੋਂ ਸੀਵਰੇਜ ਹਾਦਸੇ ’ਚ ਮਰਨ ਵਾਲੇ ਨੌਜਵਾਨ ਦੇ ਵਾਰਸਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨਸਾਫ਼ ਲਈ ਦਿਨ ਰਾਤ ਦਾ ਧਰਨਾ ਪੰਜਵੇਂ ਦਿਨ ਜਾਰੀ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਹਿਰਾਗਾਗਾ ਤਹਿਸੀਲ ਦੇ ਪ੍ਰਧਾਨ ਬਿੱਟੂ ਸਿੰਘ ਖੋਖਰ, ਅਦਾਰਾ ਤਰਕਸ਼ ਦੇ ਆਗੂ ਸੇਬੀ ਸਿੰਘ ਖੰਡੇਬਾਦ, ਸਫਾਈ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ ਨੇ ਕਿਹਾ ਕਿ ਸਫਾਈ ਸੇਵਕ ਸੁਖਵਿੰਦਰ ਸਿੰਘ ਹੈਪੀ ਦੀ ਸੀਵਰੇਜ ‘ਚ ਵੜਨ ਕਾਰਨ ਮੌਤ ਹੋਈ ਸੀ। ਮੌਤ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਨਾਲ ਸਮਝੌਤਾ ਹੋਇਆ ਸੀ। ਇਸ ਤਹਿਤ ਪਰਿਵਾਰ ਨੂੰ 18 ਲੱਖ ਰੁਪਏ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਵਾਅਦਾ ਹੋਇਆ ਸੀ ਪਰ ਹੁਣ ਪ੍ਰਸ਼ਾਸਨ ਤੇ ਸਰਕਾਰ ਆਪਣੇ ਵਾਅਦੇ ਤੋਂ ਕਥਿਤ ਤੌਰ ’ਤੇ ਮੁੱਕਰ ਰਹੇ ਹਨ। ਧਰਨਾਕਾਰੀਆਂ ‘ਚ ਸ਼ਾਮਲ ਘੁਮੰਡ ਸਿੰਘ ਖਾਲਸਾ ਉਗਰਾਹਾਂ, ਅਦਾਰਾ ਤਰਕਸ਼ ਦੇ ਬੱਬੀ ਸਿੰਘ ਲਹਿਰਾਗਾਗਾ, ਸੰਦੀਪ ਸਿੰਘ ਖੰਡੇਬਾਦ, ਸਫਾਈ ਸੇਵਕ ਨਰੇਸ਼ ਕੁਮਾਰ, ਸੰਘਾ ਸਿੰਘ ਛਾਜਲੀ, ਜਰਨੈਲ ਸਿੰਘ ਛਾਜਲੀ, ਅੰਮ੍ਰਿਤ ਸਿੰਘ ਲੇਹਲ ਖੁਰਦ, ਜੱਗੀ ਸਿੰਘ ਛਾਜਲੀ, ਕਾਲਾ ਸਿੰਘ ਛਾਜਲੀ ਨੇ ਚਿਤਾਵਨੀ ਦਿੱਤੀ ਕਿ ਜੇ 18 ਸਤੰਬਰ ਤੱਕ ਮਸਲੇ ਦਾ ਹੱਲ ਨਾ ਕੀਤਾ ਤਾਂ ਸਾਂਝੇ ਮੋਰਚੇ ਵੱਲੋਂ ਧਰਨਾ ਤੇ ਜਾਮ ਲਾਇਆ ਜਾਵੇਗਾ।

The post ਲਹਿਰਾਗਾਗਾ: ਸੀਵਰੇਜ ਹਾਦਸੇ ’ਚ ਮਰੇ ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਲਈ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਗਾਇਆ appeared first on punjabitribuneonline.com.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …