Home / Punjabi News / ਰਾਹੁਲ ਗਾਂਧੀ ਕੋਲ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ

ਰਾਹੁਲ ਗਾਂਧੀ ਕੋਲ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ

ਰਾਏ ਬਰੇਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਏ ਬਰੇਲੀ ਤੋਂ ਦਾਖ਼ਲ ਨਾਮਜ਼ਦਗੀ ਪੱਤਰਾਂ ’ਚ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਐਲਾਨੀ ਹੈ। ਉਨ੍ਹਾਂ ਕੋਲ 3,81,33,572 ਰੁਪਏ ਦੇ ਸ਼ੇਅਰ, 26,25,157 ਰੁਪਏ ਦਾ ਬੈਂਕ ਬੈਲੇਂਸ ਅਤੇ 15,21,740 ਰੁਪਏ ਦੇ ਗੋਲਡ ਬਾਂਡ ਸਮੇਤ 9,24,59,264 ਰੁਪਏ ਦੀ ਚੱਲ ਸੰਪਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਮੌਜੂਦਾ ਬਾਜ਼ਾਰੀ ਕੀਮਤ ਮੁਤਾਬਕ 11,15,02,598 ਰੁਪਏ ਦੀ ਅਚੱਲ ਸੰਪਤੀ ਵੀ ਐਲਾਨੀ ਹੈ। ਇਨ੍ਹਾਂ ਵਿੱਚੋਂ ਮੌਜੂਦਾ ਸਮੇਂ ਵਿੱਚ 9,04,89,000 ਰੁਪਏ ਦੀ ਸਵੈ-ਪ੍ਰਾਪਤ ਅਚੱਲ ਸੰਪਤੀ ਅਤੇ 2,10,13,598 ਰੁਪਏ ਦੀ ਵਿਰਾਸਤੀ ਸੰਪਤੀ ਸ਼ਾਮਲ ਹੈ। ਨਾਮਜ਼ਦਗੀ ਕਾਗਜ਼ਾਂ ਮੁਤਾਬਕ ਵਿੱਤੀ ਵਰ੍ਹੇ 2022-23 ’ਚ ਉਨ੍ਹਾਂ ਦੀ ਸਾਲਾਨਾ ਆਮਦਨ 1,02,78,680 ਰੁਪਏ ਸੀ। -ਪੀਟੀਆਈ

 

The post ਰਾਹੁਲ ਗਾਂਧੀ ਕੋਲ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ appeared first on Punjabi Tribune.


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …