ਆਗਰਾ (ਯੂਪੀ), 8 ਅਪਰੈਲ
ਆਗਰਾ ਦੇ ਪਿੰਡ ’ਚ 11 ਸਾਲਾ ਲੜਕੇ ਨੇ ਛੇ ਸਾਲ ਦੀ ਬੱਚੀ ਨਾਲ ਕਥਿਤ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਘਟਨਾ ਸ਼ਨਿਚਰਵਾਰ ਦੀ ਹੈ। ਨਾਬਾਲਗ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਚੌਥੀ ਜਮਾਤ ਦਾ ਵਿਦਿਆਰਥੀ ਹੈ। ਲੜਕੀ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੈ। ਹਸਪਤਾਲ ਵਿੱਚ ਪੁਲੀਸ ਵੱਲੋਂ ਲੜਕੀ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ। ਲੜਕੀ ਦੇ ਪਿਤਾ ਵੱਲੋਂ ਪੁਲੀਸ ਸਟੇਸ਼ਨ ਵਿੱਚ ਦਰਜ ਕਰਵਾਈ ਐੱਫਆਈਆਰ ਅਨੁਸਾਰ ਉਹ ਸ਼ਨਿਚਰਵਾਰ ਨੂੰ ਟਿਊਸ਼ਨ ਲਈ ਗਈ ਸੀ, ਜਦੋਂ ਲੜਕੇ ਨੇ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਹ ਸ਼ਾਮ 7.30 ਵਜੇ ਦੇ ਕਰੀਬ ਘਰ ਪਹੁੰਚੀ ਤਾਂ ਖੂਨ ਨਾਲ ਲੱਥਪੱਥ ਸੀ। ਉਸ ਨੇ ਆਪ ਬੀਤੀ ਦੱਸੀ। ਪਰਿਵਾਰ ਲੜਕੀ ਨੂੰ ਹਸਪਤਾਲ ਲੈ ਗਿਆ ਅਤੇ ਫਿਰ ਲੜਕੇ ਦੇ ਘਰ ਗਏ ਅਤੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ, ਕਿਉਂਕਿ ਮੁਲਜ਼ਮ ਅਤੇ ਪੀੜਤ ਪਿੰਡ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹਨ।
The post ਯੂਪੀ: ਆਗਰਾ ’ਚ 11 ਸਾਲਾ ਲੜਕੇ ਨੇ 6 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ, ਪਿੰਡ ’ਚ ਫਿਰਕੂ ਤਣਾਅ appeared first on Punjabi Tribune.
Source link
Asian Tribune Your Multilingual Newspaper covering World and local news News