Home / Punjabi News / Fake 500 Rupee Note : ਤੁਹਾਨੂੰ ਤਾਂ ਨਹੀਂ ਦੇ ਗਿਆ ਕੋਈ 500 ਰੁਪਏ ਦਾ ਨਕਲੀ ਨੋਟ?  ਮਹਿਲਾ ਦੀ ਸੂਝਬੂਝ ਨਾਲ ਬੇਨਕਾਬ ਹੋਇਆ ਨਕਲੀ ਨੋਟਾਂ ਦਾ ਗਿਰੋਹ

Fake 500 Rupee Note : ਤੁਹਾਨੂੰ ਤਾਂ ਨਹੀਂ ਦੇ ਗਿਆ ਕੋਈ 500 ਰੁਪਏ ਦਾ ਨਕਲੀ ਨੋਟ?  ਮਹਿਲਾ ਦੀ ਸੂਝਬੂਝ ਨਾਲ ਬੇਨਕਾਬ ਹੋਇਆ ਨਕਲੀ ਨੋਟਾਂ ਦਾ ਗਿਰੋਹ

Fake 500 Rupee Note : ਅੱਜ ਦੇ ਸਮੇਂ ਵਿੱਚ ਜਿੱਥੇ ਡਿਜ਼ੀਟਲ ਟੈਕਨੋਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਉੱਥੇ ਹੀ ਠੱਗੀ ਦੇ ਤਰੀਕੇ ਵੀ ਲਗਾਤਾਰ ਬਦਲ ਰਹੇ ਹਨ। ਨਕਲੀ ਕਰੰਸੀ ਦਾ ਧੰਦਾ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਅਕਸਰ ਲੋਕਾਂ ਨੂੰ ਧੋਖੇ ਨਾਲ ਜਾਲੀ ਨੋਟ ਥਮਾ ਦਿੱਤੇ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੇ ਬੈਂਗਲੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਦੁਕਾਨਦਾਰ ਮਹਿਲਾ ਦੀ ਸੂਝਬੂਝ ਕਾਰਨ 500 ਰੁਪਏ ਦੇ ਨਕਲੀ ਨੋਟਾਂ ਦਾ ਵੱਡਾ ਮਾਮਲਾ ਬੇਨਕਾਬ ਹੋਇਆ। ਜੇ ਤੁਹਾਡੇ ਕੋਲ ਵੀ 500 ਰੁਪਏ ਦਾ ਨੋਟ ਹੈ, ਤਾਂ ਇਸਨੂੰ ਵਰਤਣ ਤੋਂ ਪਹਿਲਾਂ ਇੱਕ ਵਾਰ ਧਿਆਨ ਨਾਲ ਜ਼ਰੂਰ ਜਾਂਚ ਲਵੋ।

ਕੀ ਹੈ ਪੂਰਾ ਮਾਮਲਾ?

ਇੱਕ ਗਾਹਕ ਨੇ ਸਿਗਰਟ ਖਰੀਦਣ ਤੋਂ ਬਾਅਦ ਮਹਿਲਾ ਦੁਕਾਨਦਾਰ ਨੂੰ 500 ਰੁਪਏ ਦਾ ਨਕਲੀ ਨੋਟ ਦੇ ਦਿੱਤਾ। ਮਹਿਲਾ ਨੂੰ ਨੋਟ ‘ਤੇ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਇੱਕ ਅਜਿਹੇ ਵਿਅਕਤੀ ਤੱਕ ਪਹੁੰਚੀ ਜਿਸ ‘ਤੇ ਕਾਫੀ ਸਮੇਂ ਤੋਂ ਬਾਜ਼ਾਰ ਵਿੱਚ ਨਕਲੀ ਨੋਟ ਚਲਾਉਣ ਦੇ ਆਰੋਪ ਸਨ।

ਪੁਲਿਸ ਮੁਤਾਬਕ ਆਰੋਪੀ ਦੀ ਪਛਾਣ ਰੁਦ੍ਰੇਸ਼ (ਉਮਰ ਕਰੀਬ 41 ਸਾਲ) ਵਜੋਂ ਹੋਈ ਹੈ। ਉਸ ‘ਤੇ ਬੈਂਗਲੁਰੂ, ਤੁਮਕੂਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 500 ਰੁਪਏ ਦੇ ਜਾਲੀ ਨੋਟ ਚਲਾਉਣ ਦੇ ਆਰੋਪ ਹਨ। ਜਦੋਂ ਪੁਲਿਸ ਉਸਦੇ ਘਰ ਪਹੁੰਚੀ ਤਾਂ ਸ਼ੁਰੂ ਵਿੱਚ ਉਹ ਨਹੀਂ ਮਿਲਿਆ ਪਰ ਤਲਾਸ਼ੀ ਦੌਰਾਨ ਉਹ ਪਲੰਗ ਹੇਠਾਂ ਬਣੀ ਇੱਕ ਅਲਮਾਰੀ ਵਿੱਚ ਲੁਕਿਆ ਹੋਇਆ ਮਿਲਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

500 ਰੁਪਏ ਦਾ ਅਸਲੀ ਨੋਟ ਕਿਵੇਂ ਪਛਾਣੀਏ?

ਨੋਟ ਨੂੰ ਰੌਸ਼ਨੀ ਸਾਹਮਣੇ ਕਰਨ ‘ਤੇ ਮਹਾਤਮਾ ਗਾਂਧੀ ਦੀ ਵਾਟਰਮਾਰਕ ਤਸਵੀਰ ਅਤੇ 500 ਦਾ ਵਾਟਰਮਾਰਕ ਦਿਖਾਈ ਦਿੰਦਾ ਹੈ।
ਨੋਟ ‘ਤੇ ਲੱਗਾ ਸੁਰੱਖਿਆ ਧਾਗਾ (Security Thread) ਰੰਗ ਬਦਲਦਾ ਹੈ ਅਤੇ ਇਸ ‘ਤੇ ਭਾਰਤ ਅਤੇ RBI ਲਿਖਿਆ ਹੁੰਦਾ ਹੈ।
ਨੋਟ ਨੂੰ ਤਿਰਛਾ ਕਰਨ ‘ਤੇ 500 ਦਾ ਅੰਕ ਹਰੇ ਰੰਗ ਤੋਂ ਨੀਲੇ ਰੰਗ ਵਿੱਚ ਬਦਲਦਾ ਨਜ਼ਰ ਆਉਂਦਾ ਹੈ।
ਮਹਾਤਮਾ ਗਾਂਧੀ ਦੀ ਤਸਵੀਰ, ਅਸ਼ੋਕ ਸਤੰਭ ਅਤੇ ਹੋਰ ਛਪਾਈ ਉਭਰੀ ਹੋਈ ਹੁੰਦੀ ਹੈ, ਜਿਸਨੂੰ ਹੱਥ ਨਾਲ ਛੂਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ।
ਨੋਟ ਦੇ ਪਿੱਛੇ ਲਾਲ ਕਿਲ੍ਹੇ ਦੀ ਤਸਵੀਰ ਅਤੇ ਸਵੱਛ ਭਾਰਤ ਦਾ ਲੋਗੋ ਬਣਿਆ ਹੋਣਾ ਚਾਹੀਦਾ ਹੈ।


Source link

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …