Breaking News
Home / Punjabi News / ਮੱਛਲੀ ਕਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਦਾ ਵਿੱਦਿਅਕ ਦੌਰਾ

ਮੱਛਲੀ ਕਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਦਾ ਵਿੱਦਿਅਕ ਦੌਰਾ

ਪੱਤਰ ਪ੍ਰੇਰਕ
ਖਰੜ, 31 ਜਨਵਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਨੇ ਪੰਜਾਬ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸੈਰ-ਸਪਾਟਾ ਗਰਾਂਟ ਤਹਿਤ ਪ੍ਰਿੰਸੀਪਲ ਸ੍ਰੀਮਤੀ ਨਵੀਨ ਗੁਪਤਾ ਦੀ ਅਗਵਾਈ ਵਿੱਚ ਛੇਵੀਂ ਦੇ ਵਿਦਿਆਰਥੀਆਂ ਦਾ ਪੰਜਾਬ ਵਿਧਾਨ ਸਭਾ, ਸੈਕਟਰ 1, ਚੰਡੀਗੜ੍ਹ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਲਵਾਇਆ। ਇਸ ਮੌਕੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕ ਅਮਰੀਕ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਕੈਪੀਟਲ ਕੰਪਲੈਕਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਓਪਨ ਹੈਂਡ, ਪੰਜਾਬ ਸਕੱਤਰੇਤ, ਪੰਜਾਬ ਵਿਧਾਨ ਸਭਾ ਅਤੇ ਐਂਪਟੀ ਥੀਏਟਰ ਦੇਖਿਆ। ਵਿਧਾਨ ਸਭਾ ਦੇ ਸੁਰੱਖਿਆ ਅਧਿਕਾਰੀ ਜਗਤਾਰ ਸਿੰਘ ਚੌਂਤਾ ਨੇ ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ, ਸਕੱਤਰ ਅਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਆਰਟ ਗੈਲਰੀ, ਰੌਕ ਗਾਰਡਨ ਅਤੇ ਜਿਊਮੈਟਰਿਕ ਹਿਲ ਦੇਖੀ। ਇਹ ਟੂਰ ਵਿਦਿਆਰਥੀਆਂ ਲਈ ਬਹੁਤ ਸਿੱਖਿਆਦਾਇਕ ਸੀ। ਇਸ ਟੂਰ ਦੌਰਾਨ ਵਿਦਿਆਰਥੀਆਂ ਨਾਲ ਅਧਿਆਪਕ ਸ੍ਰੀਮਤੀ ਸਤਵੰਤ ਕੌਰ, ਰਿਚਾ ਅਤੇ ਮੁਹੰਮਦ ਰਫੀ ਹਾਜ਼ਰ ਸਨ।

The post ਮੱਛਲੀ ਕਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਦਾ ਵਿੱਦਿਅਕ ਦੌਰਾ appeared first on Punjabi Tribune.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …