Home / Punjabi News / ਮੁੱਕੇਬਾਜ਼ੀ: ਪੰਜਾਬ ਦੀ ਰਮਨਦੀਪ ਕੌਰ ਨੇ ਡਬਲਯੂਬੀਸੀ ਇੰਡੀਆ ਲਾਈਟ ਫਲਾਈਵੇਟ ਖ਼ਿਤਾਬ ਜਿੱਤਿਆ

ਮੁੱਕੇਬਾਜ਼ੀ: ਪੰਜਾਬ ਦੀ ਰਮਨਦੀਪ ਕੌਰ ਨੇ ਡਬਲਯੂਬੀਸੀ ਇੰਡੀਆ ਲਾਈਟ ਫਲਾਈਵੇਟ ਖ਼ਿਤਾਬ ਜਿੱਤਿਆ

ਹੈਦਰਾਬਾਦ, 17 ਦਸੰਬਰ

ਪੰਜਾਬ ਦੀ ਰਮਨਦੀਪ ਕੌਰ ਨੇ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ’ਚ ਵੱਕਾਰੀ ਡਬਲਯੂਬੀਸੀ ਇੰਡੀਆ ਖ਼ਿਤਾਬ ਜਿੱਤ ਲਿਆ। ਇਹ ਮੁਕਾਬਲਾ ਅੱਠ ਰਾਊਂਡ ਤੱਕ ਚੱਲਿਆ। ਭਾਰਤੀ ਮੁੱਕੇਬਾਜ਼ੀ ਕੌਂਸਲ (ਆਈਬੀਸੀ) ਦੁਆਰਾ ਮਨਜ਼ੂਰਸ਼ੁਦਾ ਮੁਕਾਬਲੇ ਵਿੱਚ ਸ਼ਨਿਚਰਵਾਰ ਨੂੰ ਗਾਚੀਬਾਓਲੀ ਸਟੇਡੀਅਮ ਵਿੱਚ ਦੋ ਖਿਤਾਬੀ ਮੁਕਾਬਲਿਆਂ ਡਬਲਯੂਬੀਸੀ ਇੰਡੀਆ ਅਤੇ ਡਬਲਯੂਬੀਸੀ ਮਿਡਲ ਈਸਟ ਸਣੇ ਕੁੱਲ 10 ਮੁਕਾਬਲੇ ਹੋਏ। ਰਮਨਦੀਪ ਨੇ ਪੇਸ਼ੇਵਰ ਵਰਗ ਵਿੱਚ ਆਪਣੇ 14ਵੇਂ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਮਤਾ ਦੀ ਲਗਾਤਾਰ ਚਾਰ ਜਿੱਤਾਂ ਦੀ ਮੁਹਿੰਮ ਨੂੰ ਠੱਲ੍ਹ ਦਿੱਤਾ। ਇੱਕ ਹੋਰ ਮੁਕਾਬਲੇ ’ਚ ਭਾਰਤ ਦੇ ਸਬਰੀ ਜੇ. ਨੇ ਇਰਾਨ ਦੇ ਖਸ਼ੈਰ ਘਾਸੇਮੀ ਨੂੰ ਹਰਾ ਕੇ ਡਬਲਿਊਬੀਸੀ ਮਿਡਲ ਈਸਟ ਖ਼ਿਤਾਬ ਆਪਣੇ ਨਾਂ ਕੀਤਾ। ਪੀਟੀਆਈ

The post ਮੁੱਕੇਬਾਜ਼ੀ: ਪੰਜਾਬ ਦੀ ਰਮਨਦੀਪ ਕੌਰ ਨੇ ਡਬਲਯੂਬੀਸੀ ਇੰਡੀਆ ਲਾਈਟ ਫਲਾਈਵੇਟ ਖ਼ਿਤਾਬ ਜਿੱਤਿਆ appeared first on punjabitribuneonline.com.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …