ਬੁਡਾਪੈਸਟ, 23 ਅਗਸਤ
ਕੌਮੀ ਰਿਕਾਰਡ ਧਾਰਕ ਲੰਬੀ ਛਾਲ ਮਾਰਨ ਵਾਲੇ ਜੇਸਵਿਨ ਐਲਡਰਿਨ ਨੇ ਆਪਣੀ ਪਹਿਲੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਸ ਦਾ ਸਾਥੀ ਮੁਰਲੀ ਸ੍ਰੀਸ਼ੰਕਰ ਅੱਜ ਇੱਥੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ ਹੋ ਗਿਆ। ਐਲਡਰਿਨ, ਜਿਸ ਨੇ ਮਾਰਚ ਵਿੱਚ 8.42 ਮੀਟਰ ਨਾਲ ਕੌਮੀ ਰਿਕਾਰਡ ਬਣਾਇਆ ਸੀ, ਨੇ ੲਿਥੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 8.0 ਮੀਟਰ ਦੀ ਛਾਲ ਮਾਰੀ ਅਤੇ ਆਪਣੀਆਂ ਅਗਲੀਆਂ ਦੋ ਛਾਲਾਂ ਵਿੱਚ ਫਾਊਲ ਕੀਤਾ। ਇਸ ਦੇ ਬਾਵਜੂਦ ਉਹ ਵੀਰਵਾਰ ਨੂੰ ਹੋਣ ਵਾਲੇ 12 ਪੁਰਸ਼ਾਂ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਕਾਮਯਾਬ ਰਿਹਾ। ਗਰੁੱਪ ਬੀ ਦੇ ਕੁਆਲੀਫਾਇੰਗ ਦੌਰ ਵਿੱਚ ਛੇਵੇਂ ਸਥਾਨ ‘ਤੇ ਰਹਿਣ ਵਾਲਾ ਐਲਡਰਿਨ ਕੁੱਲ ਮਿਲਾ ਕੇ 12ਵਾਂ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਸੀ ਅਤੇ ਉਸ ਨੇ ਆਖਰੀ ਕੁਆਲੀਫਾਇਰ ਵਜੋਂ ਫਾਈਨਲ ਵਿੱਚ ਥਾਂ ਬਣਾਈ। ਸ੍ਰੀਸ਼ੰਕਰ ਦੀ 7.74 ਮੀਟਰ, 7.66 ਮੀਟਰ ਅਤੇ 6.70 ਮੀਟਰ ਦੀ ਛਾਲ ਮਾਰੀ।
The post ਭਾਰਤ ਦੇ ਲੌਂਗ ਜੰਪਰ ਜੇਸਵਿਨ ਐਲਡਰਿਨ ਨੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ appeared first on punjabitribuneonline.com.
Source link
Asian Tribune Your Multilingual Newspaper covering World and local news News