Home / Punjabi News / ਪੱਛਮੀ ਕਮਾਨ ਦੇ ਮੁਖੀ ਨੇ ਰੱਖਿਆ ਉਪਕਰਨਾਂ ਦੇ ਸਵਦੇਸ਼ੀ ਉਤਪਾਦਨ ’ਤੇ ਜ਼ੋਰ ਦਿੱਤਾ

ਪੱਛਮੀ ਕਮਾਨ ਦੇ ਮੁਖੀ ਨੇ ਰੱਖਿਆ ਉਪਕਰਨਾਂ ਦੇ ਸਵਦੇਸ਼ੀ ਉਤਪਾਦਨ ’ਤੇ ਜ਼ੋਰ ਦਿੱਤਾ

ਚੰਡੀਗੜ੍ਹ, 25 ਅਪਰੈਲ

ਸੈਨਾ ਦੀ ਪੱਛਮੀ ਕਮਾਨ ਦੇ ਮੁਖੀ ਜੀਓਸੀ-ਇਨ-ਚੀਫ ਲੈਫਟੀਨੈਂਟ ਜਨਰਲ ਨਵ ਕੇ. ਖੰਡੂਰੀ ਨੇ ਅੱਜ ਕਿਹਾ ਕਿ ਰੱਖਿਆ ਉਪਕਰਨਾਂ ਦਾ ਨਿਰਮਾਣ ਘਰੇਲੂ ਪੱਧਰ ਉਤੇ ਕਰਨ ਦੀ ਲੋੜ ਹੈ। ਉਨ੍ਹਾਂ ਇਸ ਵਿਚ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਭੂਮਿਕਾ ਨੂੰ ਵੀ ਉਭਾਰਿਆ। ਲੈਫ਼ ਜਨਰਲ ਖੰਡੂਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ, ਐਮਐੱਸਐਮਈਜ਼ ਤੇ ਅਕਾਦਮਿਕ ਜਗਤ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਰੱਖਿਆ ਨਿਰਮਾਣ ਵਿਚ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਦੀ ਭੂਮਿਕਾ ਨੂੰ ਵਧਾਇਆ ਜਾ ਸਕੇ। ਸੀਆਈਈ ਵੱਲੋਂ ਕਰਵਾਏ ਇਕ ਸਮਾਗਮ ਵਿਚ ਸੈਨਾ ਅਧਿਕਾਰੀ ਨੇ ਕਿਹਾ ਕਿ ਸਵਦੇਸ਼ੀ ਪੱਧਰ ‘ਤੇ ਨਿਰਮਾਣ ਕਰਨ ਅਤੇ ਘਰੇਲੂ ਸਮਰੱਥਾ ਨੂੰ ਵੱਧ ਤੋਂ ਵੱਧ ਵਰਤਣ ਦੀ ਲੋੜ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਲੈਫ਼ ਜਨਰਲ ਖੰਡੂਰੀ ਨੇ ਕਿਹਾ, ‘ਅਸੀਂ ਇਕ ਅਜਿਹਾ ਦੇਸ਼ ਹਾਂ ਜੋ ਵੱਧ ਰਿਹਾ ਹੈ, ਉੱਭਰ ਰਿਹਾ ਹੈੈ।’ -ਪੀਟੀਆਈ


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …