Home / Punjabi News / ਪੂਰੀ ਤਰ੍ਹਾਂ ਵੈਧ ਹੈ * ਚਿੰਨ੍ਹ ਵਾਲਾ ਕਰੰਸੀ ਨੋਟ: ਆਰਬੀਆਈ

ਪੂਰੀ ਤਰ੍ਹਾਂ ਵੈਧ ਹੈ * ਚਿੰਨ੍ਹ ਵਾਲਾ ਕਰੰਸੀ ਨੋਟ: ਆਰਬੀਆਈ

ਮੁੰਬਈ, 27 ਜੁਲਾਈ
ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸਟਾਰ (*) ਚਿੰਨ੍ਹ ਵਾਲੇ ਕਰੰਸੀ ਨੋਟ ਬਾਰੇ ਖਦਸ਼ੇ ਤੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਅਜਿਹੇ ਨੋਟ ਪੂਰੀ ਤਰ੍ਹਾਂ ਵੈਧ ਹਨ। ਆਰਬੀਆਈ ਨੇ ਕਿਹਾ ਕਿ ‘ਸਟਾਰ’ ਬੈਂਕ ਨੋਟ ਦੇ ਨੰਬਰ ਪੈਨਲ ਵਿੱਚ ਹੈ। ਬਿਆਨ ਵਿੱਚ ਕੇਂਦਰੀ ਬੈਂਕ ਨੇ ਕਿਹਾ ਕਿ ਇਹ ਆਰਬੀਆਈ ਦੇ ਧਿਆਨ ਵਿੱਚ ਆਇਆ ਹੈ ਕਿ ਨੰਬਰ ਪੈਨਲ ‘ਤੇ ਮੌਜੂਦ ਇਸ ਚਿੰਨ੍ਹ ਵਾਲੇ ਬੈਂਕ ਨੋਟਾਂ ਦੀ ਵੈਧਤਾ ਹਾਲ ਹੀ ਵਿੱਚ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। (*) ਚਿੰਨ੍ਹ ਵਾਲਾ ਬੈਂਕ ਨੋਟ ਕਿਸੇ ਹੋਰ ਕਾਨੂੰਨੀ ਬੈਂਕ ਨੋਟ ਦੇ ਸਮਾਨ ਹੁੰਦਾ ਹੈ।

The post ਪੂਰੀ ਤਰ੍ਹਾਂ ਵੈਧ ਹੈ * ਚਿੰਨ੍ਹ ਵਾਲਾ ਕਰੰਸੀ ਨੋਟ: ਆਰਬੀਆਈ appeared first on punjabitribuneonline.com.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …