Home / Punjabi News / ਪਾਕਿਸਤਾਨ: ਲਾਹੌਰ ਦੇ ਹਵਾਈ ਅੱਡੇ ਨੂੰ ਅੱਗ ਲੱਗੀ

ਪਾਕਿਸਤਾਨ: ਲਾਹੌਰ ਦੇ ਹਵਾਈ ਅੱਡੇ ਨੂੰ ਅੱਗ ਲੱਗੀ

ਲਾਹੌਰ, 9 ਮਈ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਅੱਗ ਲੱਗ ਗਈ, ਜਿਸ ਨਾਲ ਪੂਰੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਿਆ ਅਤੇ ਉਡਾਣਾਂ ਦਾ ਸੰਚਾਲਨ ਠੱਪ ਹੋ ਗਿਆ। ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਮੁਤਾਬਕ ਅੱਗ ਇਮੀਗ੍ਰੇਸ਼ਨ ਕਾਊਂਟਰ ਦੀ ਛੱਤ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ। ਜਾਣਕਾਰੀ ਅਨੁਸਾਰ ਬਚਾਅ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

The post ਪਾਕਿਸਤਾਨ: ਲਾਹੌਰ ਦੇ ਹਵਾਈ ਅੱਡੇ ਨੂੰ ਅੱਗ ਲੱਗੀ appeared first on Punjabi Tribune.


Source link

Check Also

ਬਿਹਾਰ ’ਚ ਲੂ ਕਾਰਨ 10 ਪੋਲਿੰਗ ਕਰਮਚਾਰੀਆਂ ਸਣੇ 14 ਮੌਤਾਂ

ਪਟਨਾ, 31 ਮਈ ਬਿਹਾਰ ਵਿਚ 24 ਘੰਟਿਆਂ ਵਿਚ ਗਰਮੀ ਕਾਰਨ 10 ਪੋਲਿੰਗ ਕਰਮਚਾਰੀਆਂ ਸਮੇਤ 14 …