Breaking News
Home / Punjabi News / ਨੱਡਾ ਵੱਲੋਂ ਕਾਂਗਰਸ ਦੀ ਯਾਤਰਾ ‘ਭਾਰਤ ਤੋੜੋ ਅਨਿਆਂ ਯਾਤਰਾ’ ਕਰਾਰ

ਨੱਡਾ ਵੱਲੋਂ ਕਾਂਗਰਸ ਦੀ ਯਾਤਰਾ ‘ਭਾਰਤ ਤੋੜੋ ਅਨਿਆਂ ਯਾਤਰਾ’ ਕਰਾਰ

ਈਟਾਨਗਰ, 11 ਜਨਵਰੀ
ਭਾਰਤੀ ਜਨਤਾ ਪਾਰਟੀ ਦੇ ਮੁਖੀ ਜੇਪੀ ਨੱਡਾ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਯਾਤਰਾ ਨੂੰ ‘ਭਾਰਤ ਤੋੜੋ ਅਨਿਆਂ ਯਾਤਰਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਕਾਂਗਰਸ ਨੇ ਹਮੇਸ਼ਾ ‘ਪਾੜੋ ਅਤੇ ਰਾਜ ਕਰੋ’ ਦਾ ਸਿਧਾਂਤ ਅਪਣਾਇਆ ਹੈ। ਉਹ ਸੂਬੇ ’ਚ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕਾਂ ਨੂੰ ਲੜਾਉਣ ਦਾ ਕੰਮ ਕੀਤਾ ਹੈ ਤੇ ਲੋਕ ਹੁਣ ਇਸ ਨੂੰ ਮੂੰਹ ਨਹੀਂ ਲਗਾਉਣਗੇ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਵੱਲੋਂ 14 ਜਨਵਰੀ ਤੋਂ ਇੰਫਾਲ ਤੋਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਜੋ 20 ਮਾਰਚ ਨੂੰ ਮੁੰਬਈ ਵਿੱਚ ਜਾ ਕੇ ਸਮਾਪਤ ਹੋਵੇਗੀ। ਅਰੁਣਾਚਲ ਪ੍ਰਦੇਸ਼ ’ਚ ਇਹ ਯਾਤਰਾ 20 ਜਨਵਰੀ ਨੂੰ ਪੁੱਜੇਗੀ।

The post ਨੱਡਾ ਵੱਲੋਂ ਕਾਂਗਰਸ ਦੀ ਯਾਤਰਾ ‘ਭਾਰਤ ਤੋੜੋ ਅਨਿਆਂ ਯਾਤਰਾ’ ਕਰਾਰ appeared first on punjabitribuneonline.com.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …