Home / Punjabi News / ਯੂਪੀ: ਸੜਕ ਹਾਦਸੇ ’ਚ ਤਿੰਨ ਹਲਾਕ

ਯੂਪੀ: ਸੜਕ ਹਾਦਸੇ ’ਚ ਤਿੰਨ ਹਲਾਕ

ਬਿਜਨੌਰ (ਯੁੂਪੀ), 11 ਜਨਵਰੀ
ਬਿਜਨੌਰ ਜ਼ਿਲ੍ਹੇ ’ਚ ਧਾਮਪੁਰ ਖੇਤਰ ’ਚ ਇਕ ਤੇਜ਼ ਰਫ਼ਤਾਰ ਕਾਰ ਦੇ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੀਰਜ ਕੁਮਾਰ ਜਾਦੌਨ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਧਾਮਪੁਰ ਸਿਓਹਾਰਾ ਮਾਰਗ ’ਤੇ ਤੇਜ਼ ਰਫ਼ਤਾਰ ਕਾਰ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਟਕਰਾ ਗਈ ਜਿਸ ਕਾਰਨ ਕਾਰ ਸਵਾਰ ਉਜਵਲ (28), ਮਿਥੁਨ (27) ਅਤੇ ਚੰਦਰਦੀਪ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਧਾਮਪੁਰ ਦੇ ਸਿਹਤ ਕੇਂਦਰ ’ਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਤਿੰਨਾਂ ਨੂੰ ਮਿ੍ਤਕ ਐਲਾਨ ਦਿੱਤਾ। ਤਿੰਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

The post ਯੂਪੀ: ਸੜਕ ਹਾਦਸੇ ’ਚ ਤਿੰਨ ਹਲਾਕ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …