Home / Punjabi News / ਤੇਲੰਗਾਨਾ ਉਦੋਂ ਤੱਕ ਧਰਮ ਨਿਰਪੱਖ ਸੂਬਾ ਰਹੇਗਾ, ਜਦੋਂ ਤੱਕ ਕੇਸੀਆਰ ਜ਼ਿੰਦਾ ਹੈ: ਮੁੱਖ ਮੰਤਰੀ

ਤੇਲੰਗਾਨਾ ਉਦੋਂ ਤੱਕ ਧਰਮ ਨਿਰਪੱਖ ਸੂਬਾ ਰਹੇਗਾ, ਜਦੋਂ ਤੱਕ ਕੇਸੀਆਰ ਜ਼ਿੰਦਾ ਹੈ: ਮੁੱਖ ਮੰਤਰੀ

ਹੈਦਰਾਬਾਦ, 16 ਅਕਤੂਬਰ
ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਬੀਆਰਐਸ ਮੁਖੀ ਕੇ ਚੰਦਰਸ਼ੇਖਰ ਰਾਓ ਨੇ ਸੋਮਵਾਰ ਨੂੰ ਕਿਹਾ ਕਿ ਉਹ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਲੋਕਾਂ ਦੇ ਸਾਰੇ ਵਰਗਾਂ ਦਾ ਵਿਕਾਸ ਨਹੀਂ ਹੋ ਜਾਂਦਾ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤੱਕ ਉਹ ਜ਼ਿੰਦਾ ਹਨ, ਰਾਜ ‘ਧਰਮ ਨਿਰਪੱਖ’ ਰਹੇਗਾ। ਹੈਦਰਾਬਾਦ ਤੋਂ ਲਗਪਗ 90 ਕਿਲੋਮੀਟਰ ਦੂਰ ਜਨਗਾਂਵ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਓ ਨੇ ਜਨਤਾ ਨੂੰ ਸਥਾਨਕ ਉਮੀਦਵਾਰ ਨੂੰ ਵੋਟ ਦੇਣ ਦੀ ਬੇਨਤੀ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਉਹ ਕਾਂਗਰਸ ਦੀਆਂ ਗੱਲਾਂ ’ਚ ਨਾ ਆਉਣ। ਸਾਬਕਾ ਪੀਸੀਸੀ ਪ੍ਰਧਾਨ ਪੋਨਾਲਾ ਲਕਸ਼ਮਈਆ, ਜਨਿ੍ਹਾਂ ਨੇ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਦਿੱਤੀ ਸੀ, ਜਨਤਕ ਮੀਟਿੰਗ ਵਿੱਚ ਕੇਸੀਆਰ ਦੀ ਮੌਜੂਦਗੀ ਵਿੱਚ ਬੀਆਰਐਸ ਵਿੱਚ ਸ਼ਾਮਲ ਹੋ ਗਏ ਸਨ। ਰਾਓ ਨੇ ਪਾਰਟੀ ’ਚ ਉਨ੍ਹਾਂ ਦਾ ਸਵਾਗਤ ਕੀਤਾ। -ਪੀਟੀਆਈ

The post ਤੇਲੰਗਾਨਾ ਉਦੋਂ ਤੱਕ ਧਰਮ ਨਿਰਪੱਖ ਸੂਬਾ ਰਹੇਗਾ, ਜਦੋਂ ਤੱਕ ਕੇਸੀਆਰ ਜ਼ਿੰਦਾ ਹੈ: ਮੁੱਖ ਮੰਤਰੀ appeared first on punjabitribuneonline.com.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …