Home / Punjabi News / ਤੂਫਾਨ ਤੋਂ ਮਗਰੋਂ ਸਮੁੰਦਰ ‘ਚ 4 ਜਹਾਜ਼ ਫਸੇ

ਤੂਫਾਨ ਤੋਂ ਮਗਰੋਂ ਸਮੁੰਦਰ ‘ਚ 4 ਜਹਾਜ਼ ਫਸੇ

ਤੂਫਾਨ ਤੋਂ ਮਗਰੋਂ ਸਮੁੰਦਰ ‘ਚ 4 ਜਹਾਜ਼ ਫਸੇ

ਚੱਕਰਵਾਤੀ ਤੂਫਾਨ ਤਾਊਤੇ ਹੁਣ ਕਮਜ਼ੋਰ ਪੈ ਗਿਆ ਹੈ। ਪਰ ਸੋਮਵਾਰ ਨੂੰ ਜਦੋਂ ਮਹਾਰਾਸ਼ਟਰ ਵਿੱਚੋਂ ਇਹ ਗੁਜਰਿਆ ਤਾਂ ਇਸਨੇ ਤਬਾਹੀ ਮਚਾ ਦਿੱਤੀ । ਜਿਸ ਕਾਰਨ 4 ਜਹਾਜ਼ ਸਮੁੰਦਰ ‘ਚ ਫਸ ਗਏ। ਇਹਨਾਂ ਵਿੱਚੋਂ ਇੱਕ ਬਾਰਜ ਪੀ-305 ਹੁਣ ਡੁੱਬ ਗਿਆ ਹੈ। ਇਸ ਵਿੱਚ 273 ਲੋਕ ਸਵਾਰ ਸਨ । ਜਿੰਨ੍ਹਾਂ ਵਿੱਚੋਂ 184 ਨੂੰ ਬਚਾ ਲਿਆ ਗਿਆ । 14 ਲਾਸਾਂ ਬਰਾਮਦ ਹੋ ਚੁੱਕੀਆਂ ਹਨ ਅਤੇ 75 ਵਿਅਕਤੀ ਹਾਲੇ ਵੀ ਲਾਪਤਾ ਹਨ। ਇਸ ਜਹਾਜ਼ ਦੇ ਰੈਸਕਿਊ ਵਿੱਚ ਆਈਐਨਐਸ ਵਿਰਾਟ ਅਤੇ ਕੋਲਕਾਤਾ ਲੱਗੇ ਹੋਏ ਅਤੇ ਕੋਸਿ਼ਸ਼ਾਂ ਹਾਲੇ ਜਾਰੀ ਹਨ।
ਬਾਰਜ 305 ਤੋਂ ਬਿਨਾ ਗਾਲ ਕੰਸਟ੍ਰਕਟਰ ‘ਚ 137 ਵਿਅਕਤੀ ਫਸੇ ਸਨ , ਇਹਨਾ ਸਾਰਿਆਂ ਨੂੰ ਬਚਾ ਲਿਆ ਗਿਆ ਹੈ।। ਬਾਰਜ ਐਸਐਸ-3 ਉਪਰ 202 ਵਿਅਕਤੀ ਅਤੇ ਸਾਗਰ ਭੂਸ਼ਣ ‘ਤੇ 101 ਵਿਅਕਤੀ ਫਸੇ ਹਨ।
ਨੇਵੀ ਮੁਤਾਬਿਕ , ਇਹ ਸਾਰੇ ਲੋਕ ਸੁਰੱਖਿਅਤ ਹਨ ਅਤੇ ਇਹਨਾਂ ਨੂੰ ਖਾਣਾ –ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਇਹਨਾਂ ਜਹਾਜ਼ਾ ਨੂੰ ਓਐਨਸੀਜ ਿ ਦੀ ਸਹਾਇਤਾ ਨਾਲ ਖਿੱਚ ਕੇ ਵਾਪਸ ਲਿਆਉਣ ਦੀ ਕੋਸਿ਼ਸ਼ ਚੱਲ ਰਹੀ ਹੈ।
ਮੁੰਬਈ ਤੋਂ 175 ਕਿਲੋਮੀਟਰ ਦੂਰ ਹੀਰਾ ਫੀਲਡਸ ਵਿੱਚ ਬਾਰਜ ਪੀ305 ਦੇ ਲਈ ਰਾਹਤ ਕਾਰਜ ਸੋਮਵਾਰ ਸ਼ਾਮ 5 ਵਜੇ ਤੋਂ ਚੱਲ ਰਹੇ ਹਨ। ਇਸ ਵਿੱਚ 273 ਵਿਅਕਤੀ ਸਵਾਰ ਸਨ ।
ਬਾਰਜ ਜੀਏਐਲ ਕੰਸਟ੍ਰਕਟਰ ‘ਚ 137 ਵਿਅਕਤੀ ਸਵਾਰ ਸ। ਇਹਨਾਂ ਸਾਰਿਆਂ ਨੂੰ ਮੰਗਲਵਾਰ ਦੇਰ ਸ਼ਾਮ ਤੱਕ ਇਹਨਾ ਨੂੰ ਬਚਾ ਲਿਆ ਗਿਆ । ਜਹਾਜ਼ ਨੂੰ ਸੁਰੱਖਿਆ ਕੱਢ ਲਿਆ ਗਿਆ ਹੈ।
ਇੱਕ ਬੁਲਾਰੇ ਨੇ ਦੱਸਿਆ ਕਿ ਇਹ ਜਹਾਜ਼ ਕੋਲਾਵਾ ਪੁਆਇਟ ਤੋਂ 48 ਨੋਟੀਕਲ ਮੀਲ ਉੱਤਰ ਵੱਲ ਫਸਿਆ ਸੀ । ਜਿੱਥੇ ਬਚਾਅ ਦੇ ਲਈ ਐਂਮਰਜੈਂਸੀ ਕਿਸ਼ਤੀ ਵਾਟਰ ਲਿਲੀ ਭੇਜੀ ਗਈ ਸੀ । ਇਸ ਤੋਂ ਬਿਨਾਂ ਦੋਵਾਂ ਜਹਾਜ਼ਾਂ ਬਾਰਜ ਐਸਐਸ-3 ਅਤੇ ਸਾਗਰ ਭੂਸ਼ਣ ਉਪਰ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਬਾਰਜ ਐਸਐਸ-3 ਵਿੱਚ ਸਵਾਰ ਸਾਰੇ ਵਿਅਕਤੀਆਂ ਨੂੰ ਹਾਲੇ ਵੀ ਜਹਾਜ਼ ਵਿੱਚ ਹੀ ਰੱਖਿਆ ਗਿਆ ਹੈ। ਜਦਕਿ ਸਾਗਰ ਭੂਸ਼ਣ ਵਿੱਚੋਂ ਸਾਰੇ 101 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਸੋਮਵਾਰ ਦੁਪਹਿਰ ਤੋਂ ਸੁਰੂ ਹੋਏ ਰਾਹਤ ਕਾਰਜ ਵਿੱਚ ਜਲਸੈਨਾ ਅਤੇ ਕੋਸਟ ਗਾਰਡ ਦੇ 10 ਜਹਾਜ਼ਾਂ ਨੇ ਹਿੱਸਾ ਲਿਆ । ਆਈਐਨਐਸ ਸਿ਼ਕਾਰਾ ਦੇ ਕੈਪਟਨ ਡੀਐਸ ਪੁਰੋਹਿਤ ਨੇ ਕਿਹਾ ਕਿ ਮੰਗਲਵਾਰ ਨੂੰ ਮੌਸਮ ਸਾਫ਼ ਹੁੰਦੇ ਹੀ ਦੋ ਜਹਾਜ਼ ਅਤੇ ਚਾਰ ਹੈਲੀਕਾਪਟਰ ਵੀ ਤਲਾਸ਼ੀ ਮੁਹਿੰਮ ‘ਚ ਸ਼ਾਮਿਲ ਹੋ ਗਏ ਹਨ। ਇੱਕ ਐਂਮਰਜੈਂਸੀ ਬੇੜਾ ਵੀ ਰਾਹਤ ਕਾਰਜ ‘ਚ ਲਗਾਇਆ ਗਿਆ ਹੈ।
ਪੱਛਮੀ ਜਲ ਸੈਨਾ ਕਮਾਨ ਦੇ ਵਾਈਸ ਐਡਮਿਰਲ ਐਮ ਐਸ ਪਵਾਰ ਨੇ ਕਿਹਾ , ‘ ਪਿਛਲੇ 4 ਦਹਾਕਿਆਂ ਵਿੱਚ ਅਸੀਂ ਜਿੰਨ੍ਹੇ ਵੀ ਰਾਹਤ ਅਤੇ ਬਚਾਅ ਕਾਰਜ ਦੇਖੇ ਹਨ, ਇਹ ਉਸਤੋਂ ਵੱਡਾ ਅਤੇ ਚੁਣੌਤੀਪੂਰਨ ਹੈ। ਮੁੰਬਈ ਤੋਂ 60 ਕਿਲੋਮੀਟਰ ਦੀ ਦੂਰ ਤੇ ਬਾਰਜ ਪੀ305 ਡੁੱਬ ਗਿਆ । ਉਸ ਵਿੱਚ ਸਵਾਰ ਲੋਕਾਂ ਨੂੰ ਬਚਾਉਣ ਲਈ 4 ਆਈਐਨਐਸ ਸ਼ਾਮਿਲ ਹਨ।
ਤੂਫਾਨ ਦੌਰਾਨ ਸਮੁੰਦਰ ਫਸੀਆਂ ਤਿੰਨ ਕਿਸ਼ਤੀਆਂ ‘ਚ ਸਵਾਰ 29 ਲੋਕਾਂ ਨੂੰ ਮੰਗਲਵਾਰ ਨੂੰ ਆਵੋ ਜੇਟੀ ਦੇ ਕੋਲ ਸੁਰੱਖਿਅਤ ਕਰ ਲਿਆ ਗਿਆ। ਇਸ ਵਿੱਚ ਮੁੰਬਈ ਪੁਲੀਸ, ਸੀਆਈਐਸਐਫ਼ ਅਤੇ ਮਝਗਾਵ ਡਾਰਕ ਸਿ਼ਪਬਿਲਡਰਸ ਦਾ ਸਾਥ ਸੀ । ਮੁੰਬਈ ਤੱਟ ਦੇ ਕੋਲ ਰਸਤਾ ਭਟਕੇ ਦੋ ਤੇਲ ਟੈਂਕਰ ਜਹਾਜ਼ਾਂ ਨੂੰ ਵੀ ਸੁਰੱਖਿਅਤ ਕਿਨਾਰੇ ਲਗਾ ਦਿੱਤਾ ਗਿਆ ਹੈ।


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …