Home / Punjabi News / ਮੋਦੀ ਨੂੰ ਪਤਾ ਲੱਗ ਗਿਆ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥ ’ਚੋਂ ਨਿਕਲ ਚੁੱਕੀਆਂ ਨੇ: ਰਾਹੁਲ

ਮੋਦੀ ਨੂੰ ਪਤਾ ਲੱਗ ਗਿਆ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥ ’ਚੋਂ ਨਿਕਲ ਚੁੱਕੀਆਂ ਨੇ: ਰਾਹੁਲ

ਨਵੀਂ ਦਿੱਲੀ, 25 ਅਪਰੈਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਗਾਰੰਟੀ ਅਤੇ ‘ਮੋਦੀ ਦੀ ਗਾਰੰਟੀ’ ਵਿੱਚ ਸਪਸ਼ਟ ਅੰਤਰ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੀਆਂ ਹਨ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ। ਉਨ੍ਹਾਂ ਦਾਅਵਾ ਕੀਤਾ, ‘ਮੋਦੀ ਦੀ ਗਾਰੰਟੀ ਦਾ ਮਤਲਬ ਅਡਾਨੀਆਂ ਦੀ ਸਰਕਾਰ ਹੈ, ਦੇਸ਼ ਦੀ ਦੌਲਤ ਅਰਬਪਤੀਆਂ ਦੀ ਜੇਬ ‘ਚ ਹੈ, ਲੁੱਟ-ਖੋਹ ਕਰਨ ਵਾਲਾ ਗਰੋਹ ਚੰਦੇ ਦਾ ਧੰਦਾ ਕਰਨ ਵਾਲਾ ਵਸੂਲੀ ਗੈਂਗ, ਸੰਵਿਧਾਨ ਅਤੇ ਲੋਕਤੰਤਰ ਖਤਮ ਹੋ ਗਿਆ ਹੈ, ਕਿਸਾਨ ਹਰ ਪੈਸੇ ਪੈਸੇ ਨੂੰ ਤਰਸ ਰਿਹੈ।’ ਗਾਂਧੀ ਨੇ ਕਿਹਾ ਕਿ ਦੋਵਾਂ ਗਾਰੰਟੀਆਂ ਵਿੱਚ ਫਰਕ ਸਪੱਸ਼ਟ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਭਾਰਤ ਵਿੱਚ ਕਰੋੜਾਂ ਨੂੰ ਲਖਪਤੀ ਬਣਾਏਗੀ ਅਤੇ ਮੋਦੀ ਜੀ ਜਾਣਦੇ ਹਨ ਕਿ ਚੋਣ ਉਨ੍ਹਾਂ ਦੇ ਹੱਥੋਂ ’ਚੋਂ ਨਿਕਲ ਚੁੱਕੀਆਂ ਹਨ।

The post ਮੋਦੀ ਨੂੰ ਪਤਾ ਲੱਗ ਗਿਆ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥ ’ਚੋਂ ਨਿਕਲ ਚੁੱਕੀਆਂ ਨੇ: ਰਾਹੁਲ appeared first on Punjabi Tribune.


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …