Home / Punjabi News / ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲਾ; ਛੇ ਹਲਾਕ

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲਾ; ਛੇ ਹਲਾਕ

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲਾ; ਛੇ ਹਲਾਕ

ਗਾਜ਼ਾ ਸਿਟੀ, 19 ਮਈ

ਇਜ਼ਰਾਈਲ ਵੱਲੋਂ ਅੱਜ ਕੀਤੇ ਗਏ ਹਵਾਈ ਹਮਲਿਆਂ ਵਿਚ ਗਾਜ਼ਾ ਪੱਟੀ ‘ਚ ਛੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਵਿੱਚ ਇਕ ਵੱਡੇ ਪਰਿਵਾਰ ਦਾ ਘਰ ਵੀ ਤਬਾਹ ਹੋ ਗਿਆ। ਖਾਨ ਯੂਨਿਸ ਵਿਚ ਹਵਾਈ ਹਮਲੇ ਤੋਂ ਪਹਿਲਾਂ ਘਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਬਚਣ ਦਾ ਮੌਕਾ ਮਿਲ ਗਿਆ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਮਾਸ ਦੇ ਸ਼ਾਸਨ ਵਾਲੇ ਖੇਤਰ ਵਿਚੋਂ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ ਤੇ ਜਵਾਬੀ ਕਾਰਵਾਈ ਵਿਚ ਦੱਖਣੀ ਖੇਤਰ ਵਿਚ ਸਥਿਤ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫ਼ੌਜ ਮੁਤਾਬਕ, ਖਾਨ ਯੂਨਿਸ ਤੇ ਰਾਫਾਹ ਕਸਬਿਆਂ ਵਿਚ 25 ਮਿੰਟ ਦੇ ਅੰਦਰ-ਅੰਦਰ 52 ਜਹਾਜ਼ਾਂ ਨੇ ਅਤਿਵਾਦੀਆਂ ਦੇ 40 ਜ਼ਮੀਨਦੋਜ਼ ਟਿਕਾਣੇ ਤਬਾਹ ਕਰ ਦਿੱਤੇ। ਹਮਾਸ ਵੱਲੋਂ ਚਲਾਏ ਜਾਂਦੇ ਅਲ-ਅਕਸਾ ਰੇਡੀਓ ਨੇ ਕਿਹਾ ਕਿ ਇਸ ਦਾ ਇਕ ਰਿਪੋਰਟਰ ਹਵਾਈ ਹਮਲੇ ਵਿਚ ਮਾਰਿਆ ਗਿਆ। ਇਜ਼ਰਾਈਲ ਤੇ ਫਲਸਤੀਨ ਵਿਚਾਲੇ ਲੜਾਈ 10 ਮਈ ਨੂੰ ਉਦੋਂ ਸ਼ੁਰੂ ਹੋਈ ਸੀ ਜਦ ਫ਼ਲਸਤੀਨੀ ਮੁਜ਼ਾਹਰਾਕਾਰੀਆਂ ਦੇ ਹੱਕ ਵਿਚ ਹਮਾਸ ਨੇ ਰਾਕੇਟ ਦਾਗ਼ੇ। ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 219 ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ। -ਏਪੀ


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …