Home / Punjabi News / ਸੀਬੀਆਈ ਨੇ ਇਫਕੋ ਦੇ ਸਾਬਕਾ ਐਮਡੀ ਤੇ ਕਈ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ

ਸੀਬੀਆਈ ਨੇ ਇਫਕੋ ਦੇ ਸਾਬਕਾ ਐਮਡੀ ਤੇ ਕਈ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ

ਨਵੀਂ ਦਿੱਲੀ, 19 ਮਈ

ਸੀਬੀਆਈ ਨੇ ਖਾਦਾਂ ਦੀ ਦਰਾਮਦ ਵਿੱਚ ਕਥਿਤ ਬੇਨਿਯਮੀਆਂ ਅਤੇ ਸਬਸਿਡੀਆਂ ਲੈਣ ਦੇ ਮਾਮਲੇ ਵਿੱਚ ਇਫਕੋ ਦੇ ਸਾਬਕਾ ਐੱਮਡੀ ਤੇ ਸੀਈਓ ਯੂ ਐੱਸ ਅਵਸਥੀ, ਭਾਰਤੀ ਪੋਟਾਸ਼ ਲਿਮਟਿਡ ਦੇ ਸਾਬਕਾ ਐੱਮਡੀ ਪਰਵਿੰਦਰ ਸਿੰਘ ਗਹਿਲੋਤ ਅਤੇ ਉਨ੍ਹਾਂ ਦੇ ਪੁੱਤਰਾਂ ਤੇ ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਕੇਂਦਰੀ ਏਜੰਸੀ ਨੇ ਦਿੱਲੀ, ਮੁੰਬਈ ਅਤੇ ਗੁਰੂਗ੍ਰਾਮ ਵਿੱਚ ਸਥਿਤ ਅਵਸਥੀ ਤੇ ਗਹਿਲੋਤ ਨਾਲ ਜੁੜੇ 12 ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਵੀ ਚਲਾਈ। ਸੀਬੀਆਈ ਨੇ ਅਵਸਥੀ ਦੇ ਪੁੱਤਰਾਂ- ਅਮੋਲ ਅਤੇ ਅਨੁਪਮ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਗਹਿਲੋਤ ਦੇ ਪੁੱਤਰ ਵਿਵੇਕ, ਪੰਕਜ ਜੈਨ ਤੇ ਉਸ ਦੇ ਭਰਾ ਸੰਜੈ ਜੈਨ, ਅਮਰਿੰਦਰ ਧਾਰੀ ਸਿੰਘ ਤੇ ਰਾਜੀਵ ਸਕਸੈਨਾ ਦੇ ਨਾਂ ਵੀ ਕੇਸ ਵਿੱਚ ਸ਼ਾਮਲ ਹਨ। -ਪੀਟੀਆਈ


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …