Home / Punjabi News / ਜ਼ਿਮਨੀ ਚੋਣਾਂ ’ਚ ਹਾਰ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਜੌਹਨਸਨ ਨੂੰ ਵੱਡਾ ਝਟਕਾ, ਕੰਜ਼ਰਵੇਟਿਵ ਪਾਰਟੀ ਪ੍ਰਧਾਨ ਨੇ ਅਸਤੀਫ਼ਾ ਦਿੱਤਾ

ਜ਼ਿਮਨੀ ਚੋਣਾਂ ’ਚ ਹਾਰ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਜੌਹਨਸਨ ਨੂੰ ਵੱਡਾ ਝਟਕਾ, ਕੰਜ਼ਰਵੇਟਿਵ ਪਾਰਟੀ ਪ੍ਰਧਾਨ ਨੇ ਅਸਤੀਫ਼ਾ ਦਿੱਤਾ

ਲੰਡਨ, 24 ਜੂਨ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਉਸ ਸਮੇਂ ਤਿੰਨ ਵੱਡੇ ਝਟਕੇ ਲੱਗੇ, ਜਦੋਂ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੋ ਅਹਿਮ ਸੰਸਦੀ ਹਲਕਿਆਂ ਤੋਂ ਜ਼ਿਮਨੀ ਚੋਣਾਂ ਹਾਰ ਗਈ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਨੇ ਅਸਤੀਫ਼ਾ ਦੇ ਦਿੱਤਾ। ਲਿਬਰਲ ਡੈਮੋਕਰੇਟਸ ਨੇ ਵੀਰਵਾਰ ਨੂੰ ਟਿਵਰਟਨ ਅਤੇ ਹੋਨੀਟੋਨ ਦੇ ਦੱਖਣੀ-ਪੱਛਮੀ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਉੱਤਰੀ ਇੰਗਲੈਂਡ ਦਾ ਵੈਕਫੀਲਡ ਹਲਕਾ ਮੁੱਖ ਵਿਰੋਧੀ ਲੇਬਰ ਪਾਰਟੀ ਕੋਲ ਗਿਆ। ਪਾਰਟੀ ਪ੍ਰਧਾਨ ਓਲੀਵਰ ਡਾਊਡੇਨ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਲਿਖਿਆ, ‘ਅਸੀਂ ਪਹਿਲਾਂ ਵਾਂਗ ਕੰਮਕਾਜ ਜਾਰੀ ਨਹੀਂ ਰੱਖ ਸਕਦੇ।’


Source link

Check Also

ਆਸ਼ਾ ਵਰਕਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜੂਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅੱਜ ਤੋਂ ਮੋਰਚਾ …