Home / Punjabi News / ਪੀਏਸੀ ਦਾ ਉਪਰਾਲਾ: ਵਿਭਾਗੀ ਅਧਿਕਾਰੀ ਮੱਤੇਵਾੜਾ ਜੰਗਲ ਪੁੱਜੇ

ਪੀਏਸੀ ਦਾ ਉਪਰਾਲਾ: ਵਿਭਾਗੀ ਅਧਿਕਾਰੀ ਮੱਤੇਵਾੜਾ ਜੰਗਲ ਪੁੱਜੇ

ਪੱਤਰ ਪ੍ਰੇਰਕ
ਪਾਇਲ, 25 ਜੂਨ
ਪੀਏਸੀ ਮੱਤੇਵਾੜਾ ਜੰਗਲ, ਸਤਲੁਜ ਅਤੇ ਬੁੱਢਾ ਦਰਿਆ ਕਮੇਟੀ ਦੇ ਮੈਂਬਰ ਭਾਈ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਅਫ਼ਸਰਾਂ ਤੇ ਖਾਸ ਕਰਕੇ ਡੀਸੀ ਲੁਧਿਆਣਾ, ਏਡੀਸੀ (ਡੀ) ਲੁਧਿਆਣਾ, ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਡੀਐੱਫਓ ਲੁਧਿਆਣਾ, ਵਣ ਰੇਂਜ ਅਫ਼ਸਰ ਮੱਤੇਵਾੜਾ, ਵਣ ਰੇਂਜ ਬਲਾਕ ਅਫ਼ਸਰ, ਬੀਡੀਪੀਓ ਬਲਾਕ- 2, ਏਪੀਓ ਮਨਰੇਗਾ, ਨੋਡਲ ਅਫ਼ਸਰ ਮਨਰੇਗਾ ਆਦਿ ਵੱਲੋਂ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਦਰੱਖ਼ਤ ਲਾਉਣ ਦੇ ਕੰਮ ਨੂੰ ਬਹੁਤ ਸੰਜੀਦਾ ਰਵੱਈਏ ਨਾਲ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਖਾਤਰ ਮਹਿਕਮੇ ਵੱਲੋਂ ਪੌਦੇ ਲਾਉਣ ਦਾ ਉਪਰਾਲਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਸੜੇ ਦਰੱਖ਼ਤਾਂ ਸਬੰਧੀ ਜਿੱਥੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ, ਉੱਥੇ ਸੂਬਾ ਸਰਕਾਰ ਨੇ ਵੀ ਚੁੱਪ ਵੱਟੀ ਰੱਖੀ। ਉਨ੍ਹਾਂ ਕਿਹਾ ਕਿ ਮਹਿਕਮਾ ਬੂਟੇ ਲਗਾਉਣ ਦੇ ਨਾਲ-ਨਾਲ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਵੇ।

The post ਪੀਏਸੀ ਦਾ ਉਪਰਾਲਾ: ਵਿਭਾਗੀ ਅਧਿਕਾਰੀ ਮੱਤੇਵਾੜਾ ਜੰਗਲ ਪੁੱਜੇ appeared first on Punjabi Tribune.


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …