Home / Punjabi News / ਜਮਹੂਰੀਅਤ ਦੀ ਰਾਖੀ ਲਈ ਭਾਜਪਾ ਨੂੰ ਚਲਦਾ ਕਰਨਾ ਜ਼ਰੂਰੀ: ਖੜਗੇ

ਜਮਹੂਰੀਅਤ ਦੀ ਰਾਖੀ ਲਈ ਭਾਜਪਾ ਨੂੰ ਚਲਦਾ ਕਰਨਾ ਜ਼ਰੂਰੀ: ਖੜਗੇ

ਮੰਗਲੂਰੂ, 25 ਅਪਰੈਲ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਜੇਂਕਰ ਕੇਂਦਰ ਅਤੇ ਕਰਨਾਟਕ ‘ਚ ਭਾਜਪਾ ਦੀ ਅਗਵਾਈ ਹੇਠਲੀਆਂ ਸਰਕਾਰਾਂ ਨੂੰ ਸੱਤਾ ‘ਚੋਂ ਹਟਾ ਦਿੱਤਾ ਗਿਆ ਤਾਂ ਹੀ ਦੇਸ਼ ‘ਚ ਜਮਹੂਰੀਅਤ ਬਚ ਸਕਦੀ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਚੁੱਪ ਹਨ ਅਤੇ ਈਡੀ ਤੇ ਸੀਬੀਆਈ ਸਮੇਤ ਸਰਕਾਰੀ ਦੀ ਮਸ਼ੀਨਰੀ ਦੀ ਵਰਤੋਂ ਵਿਰੋਧੀਆਂ ਆਗੂਆਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਭ੍ਰਿਸ਼ਟਾਚਾਰ ਖ਼ਿਲਾਫ਼ ਸਿਰਫ਼ ਉਦੋਂ ਬੋਲਦੇ ਹਨ ਜਦੋਂ ਇਹ ਮਸਲਾ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਹੋਵੇ। ਉਨ੍ਹਾਂ ਕਿਹਾ, ‘ਕਾਂਗਰਸ ਨੇ ਕਈ ਪ੍ਰਾਜੈਕਟ ਲਿਆ ਕੇ ਹਮੇਸ਼ਾ ਦੇਸ਼ ਦੇ ਵਿਕਾਸ ਲਈ ਕੰਮ ਕੀਤਾ ਹੈ। ਮੋਦੀ ਪੁੱਛਦੇ ਹਨ ਕਿ ਕਾਂਗਰਸ ਨੇ ਪਿਛਲੇ 70 ਸਾਲਾਂ ‘ਚ ਕੀ ਕੀਤਾ ਪਰ ਉਹ ਆਪਣੇ ਭਾਜਪਾ ਦੇ ਕਾਰਜਕਾਲ ਨੂੰ ਭੁੱਲ ਜਾਂਦੇ ਹਨ।’ ਉਨ੍ਹਾਂ ਕਿਹਾ, ‘ਡਬਲ ਇੰਜਣ ਸਰਕਾਰ ਨੇ ਪਿਛਲੇ ਨੌਂ ਸਾਲਾਂ ‘ਚ ਦੇਸ਼ ਅਤੇ ਕਰਨਾਟਕ ‘ਚ ਕੀ ਕੀਤਾ? ਇੰਜਣ ਪੱਟੜੀ ਤੋਂ ਲਹਿ ਗਿਆ ਹੈ। ਸਿੰਗਲ ਇੰਜਣ ਦਾ ਮਤਲਬ 40 ਫੀਸਦ ਕਮਿਸ਼ਨ। ਇਸ ਦਾ ਮਤਲਬ ਹੈ ਕਿ ਡਬਲ ਇੰਜਣ ਦੇ 80 ਫੀਸਦ ਹੋਣਗੇ।’ ਖੜਗੇ ਨੇ ਕਿਹਾ ਕਿ ਸੂਬੇ ‘ਚ ਹੋਣ ਵਾਲੀਆਂ ਚੋਣਾਂ ਆਮ ਲੋਕਾਂ ਸਮੇਤ ਹਰ ਕਿਸੇ ਲਈ ਬਹੁਤ ਅਹਿਮ ਹੋਣਗੀਆਂ। -ਪੀਟੀਆਈ

ਕਰਨਾਟਕ ਵਿਚ ਕਾਂਗਰਸ ਮਹਿਲਾਵਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ

ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਪਾਰਟੀ ਕਰਨਾਟਕ ਦੀਆਂ ਔਰਤਾਂ ਦੀ ਤਰੱਕੀ ਤੇ ਰਾਖੀ ਪ੍ਰਤੀ ਵਚਨਬੱਧ ਹੈ। ਰਮੇਸ਼ ਨੇ ਨਾਲ ਹੀ ਰਾਜਸਥਾਨ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀਆਂ ਉਦਾਹਰਨਾਂ ਵੀ ਦਿੱਤੀਆਂ ਤੇ ਕਿਹਾ ਕਿ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਬਾਅਦ ਵਾਅਦੇ ਵਫ਼ਾ ਕੀਤੇ ਹਨ। ਉਨ੍ਹਾਂ ਰਾਜਸਥਾਨ ਵਿਚ ਲਾਗੂ ਕੀਤੀ ਗੈਸ ਸਿਲੰਡਰ ਯੋਜਨਾ, ਛੱਤੀਸਗੜ੍ਹ ਵਿਚ ਲਾਗੂ ਕੀਤੇ ਰਾਖ਼ਵਾਂਕਰਨ ਅਤੇ ਹਿਮਾਚਲ ਵਿਚ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦਾ ਹਵਾਲਾ ਦਿੱਤਾ। -ਪੀਟੀਆਈ


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …