Breaking News
Home / Punjabi News / ਜਪਾਨ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ, ਦੁਵੱਲੇ ਸਬੰਧਾਂ ਤੇ ਕੌਮਾਂਤਰੀ ਚੁਣੌਤੀਆਂ ’ਤੇ ਕੀਤੀ ਜਾਵੇਗੀ ਚਰਚਾ

ਜਪਾਨ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ, ਦੁਵੱਲੇ ਸਬੰਧਾਂ ਤੇ ਕੌਮਾਂਤਰੀ ਚੁਣੌਤੀਆਂ ’ਤੇ ਕੀਤੀ ਜਾਵੇਗੀ ਚਰਚਾ

ਨਵੀਂ ਦਿੱਲੀ, 20 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਖੁਰਾਕ ਅਤੇ ਊਰਜਾ ਦੀਆਂ ਵਧਦੀਆਂ ਕੀਮਤਾਂ, ਹਿੰਦ ਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਅਤੇ ਸਮੁੱਚੇ ਦੁਵੱਲੇ ਸਬੰਧਾਂ ਨੂੰ ਵਧਾਉਣ ਸਣੇ ਹੋਰ ਮਾਮਲਿਆਂ ‘ਤੇ ਅੱਜ ਗੱਲਬਾਤ ਕਰਨਗੇ। ਜਾਪਾਨ ਦੇ ਪ੍ਰਧਾਨ ਮੰਤਰੀ ਅੱਜ ਸੋਮਵਾਰ ਸਵੇਰੇ ਕਰੀਬ ਅੱਠ ਵਜੇ ਦਿੱਲੀ ਪਹੁੰਚੇ ਅਤੇ ਕਰੀਬ 27 ਘੰਟਿਆਂ ਦੀ ਆਪਣੀ ਯਾਤਰਾ ਦੌਰਾਨ ਉਹ ਕਈ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ, ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਤੇ ਜਾਪਾਨ ਦੀ ਜੀ-7 ਦੀ ਪ੍ਰਧਾਨਗੀ ਲਈ ਤਰਜੀਹਾਂ ਬਾਰੇ ਵੀ ਚਰਚਾ ਕਰਨਗੇ।


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …