Home / Punjabi News / ਕਾਨਪੁਰ ਵਿੱਚ ਅੰਮ੍ਰਿਤ ਤਲਾਬ ’ਚ ਡੁੱਬਣ ਕਾਰਨ ਚਾਰ ਕਿਸ਼ੋਰਾਂ ਦੀ ਮੌਤ

ਕਾਨਪੁਰ ਵਿੱਚ ਅੰਮ੍ਰਿਤ ਤਲਾਬ ’ਚ ਡੁੱਬਣ ਕਾਰਨ ਚਾਰ ਕਿਸ਼ੋਰਾਂ ਦੀ ਮੌਤ

ਕਾਨਪੁਰ, 30 ਅਪਰੈਲ

ਕਾਨਪੁਰ ਵਿੱਚ ਨਰਵਲ ਤਹਿਸੀਲ ਦੇ ਅੰਮ੍ਰਿਤ ਤਲਾਬ ਵਿੱਚ ਨਹਾਉਣ ਗਏ ਚਾਰ ਕਿਸ਼ੋਰ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਘਟਨਾ ਸ਼ਨਿਚਰਵਾਰ ਉਸ ਵੇਲੇ ਦੀ ਹੈ ਜਦੋਂ ਪੰਜ ਸਕੂਲੀ ਵਿਦਿਆਰਥੀ ਤਲਾਬ ‘ਚ ਨਹਾਉਣ ਗਏ। ਇਕ ਸਾਥੀ ਦਾ ਪੈਰ ਤਿਲਕਣ ਮਗਰੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਸਾਰੇ ਤਲਾਬ ਦੇ ਡੂੰਘੇ ਪਾਣੀ ਵਿਚ ਚਲੇ ਗਏ ਅਤੇ ਡੁੱਬ ਗਏ। ਇਸ ਤੋਂ ਭੜਕੇ ਮ੍ਰਿਤਕਾਂ ਦੇ ਪਰਿਵਾਰਾਂ ਨੇ ਹੰਗਾਮਾ ਕੀਤਾ। ਹਾਲਾਂਕਿ, ਪੁਲੀਸ ਨੇ ਕਿਸੇ ਤਰ੍ਹਾਂ ਸਥਿਤੀ ਨੂੰ ਕਾਬੂ ‘ਚ ਕੀਤਾ। ਮ੍ਰਿਤਕਾਂ ਦੀ ਪਛਾਣ ਹਾਈ ਸਕੂਲ ਦੇ ਸਕਸ਼ਮ (15), ਅਭੈ ਸਵਿਤਾ (14) ਅਤੇ ਸੱਤਵੀਂ ਜਮਾਤ ਦੇ ਕ੍ਰਿਸ਼ਨਾ (13) ਅਤੇ ਛੇਵੀਂ ਜਮਾਤ ਦੇ ਦਿਵਿਆਂਸ਼ ਅਵਸਥੀ (12) ਵਜੋਂ ਹੋਈ ਹੈ। -ਪੀਟੀਆਈ


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …