Breaking News
Home / Punjabi News / ਏਆਈਐੱਫਐੱਫ ਨੇ ਜਨਰਲ ਸਕੱਤਰ ਨੂੰ ਦੂਜੀ ਵਾਰ ਅਹੁਦੇ ਤੋਂ ਹਟਾਇਆ

ਏਆਈਐੱਫਐੱਫ ਨੇ ਜਨਰਲ ਸਕੱਤਰ ਨੂੰ ਦੂਜੀ ਵਾਰ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ, 30 ਜਨਵਰੀ
ਸਾਬਕਾ ਭਾਰਤੀ ਕਪਤਾਨ ਬਾਇਚੁੰਗ ਭੂਟੀਆ ਨੇ ਸਕੱਤਰ ਜਨਰਲ ਵਜੋਂ ਸ਼ਾਜੀ ਪ੍ਰਭਾਕਰਨ ਦੀ ਬਰਖਾਸਤਗੀ ਮਗਰੋਂ ਦੇਸ਼ ਦੇ ਫੁਟਬਾਲ ਪ੍ਰਸ਼ਾਸਨ ਵਿੱਚ ਮੌਜੂਦਾ ਕਥਿਤ ਮਾੜੇ ਪ੍ਰਬੰਧਾਂ ਲਈ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਪ੍ਰਧਾਨ ਕਲਿਆਣ ਚੌਬੇ ਦਾ ਅਸਤੀਫ਼ਾ ਮੰਗਿਆ ਹੈ। ਏਆਈਐੱਫਐੱਫ ਦੀ ਕਾਰਜਕਾਰੀ ਕਮੇਟੀ ਨੇ ਅੱਜ ਪ੍ਰਭਾਕਰਨ ਨੂੰ ਸਕੱਤਰ ਜਨਰਲ ਦੇ ਅਹੁਦੇ ਤੋਂ ਹਟਾ ਦਿੱਤਾ। ਐਮਰਜੈਂਸੀ ਕਮੇਟੀ ਨੇ ਪ੍ਰਭਾਕਰਨ ਨੂੰ ‘ਭਰੋਸੇ ਦੀ ਉਲੰਘਣਾ’ ਲਈ ਲੰਘੇ ਸਾਲ 7 ਨਵੰਬਰ ਨੂੰ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ ਦਿੱਲੀ ਹਾਈ ਕੋਰਟ ਦੇ ਇੱਕ ਸਿੰਗਲ ਬੈਂਚ ਨੇ 8 ਦਸੰਬਰ ਨੂੰ ਉਨ੍ਹਾਂ ਦੀ ਬਰਖਾਸਤਗੀ ’ਤੇ ਅੰਤਰਿਮ ਰੋਕ ਲਾ ਦਿੱਤੀ ਸੀ। -ਪੀਟੀਆਈ

The post ਏਆਈਐੱਫਐੱਫ ਨੇ ਜਨਰਲ ਸਕੱਤਰ ਨੂੰ ਦੂਜੀ ਵਾਰ ਅਹੁਦੇ ਤੋਂ ਹਟਾਇਆ appeared first on Punjabi Tribune.


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …