Home / Punjabi News / ਓਨਾਵ ਰੇਪ ਪੀੜਤਾ ਦੇ ਪਿਤਾ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਕਾਂਸਟੇਬਲ ਪੁੱਜਿਆ ਦਿੱਲੀ ਹਾਈ ਕੋਰਟ

ਓਨਾਵ ਰੇਪ ਪੀੜਤਾ ਦੇ ਪਿਤਾ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਕਾਂਸਟੇਬਲ ਪੁੱਜਿਆ ਦਿੱਲੀ ਹਾਈ ਕੋਰਟ

ਓਨਾਵ ਰੇਪ ਪੀੜਤਾ ਦੇ ਪਿਤਾ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਕਾਂਸਟੇਬਲ ਪੁੱਜਿਆ ਦਿੱਲੀ ਹਾਈ ਕੋਰਟ

ਨਵੀਂ ਦਿੱਲੀ— ਓਨਾਵ ਰੇਪ ਪੀੜਤਾ ਦੇ ਪਿਤਾ ਦੀ ਪੁਲਸ ਕਸਟਡੀ ‘ਚ ਹੋਈ ਮੌਤ ਦੇ ਮਾਮਲੇ ‘ਚ ਉੱਤਰ ਪ੍ਰਦੇਸ਼ ਪੁਲਸ ਦਾ ਕਾਂਸਟੇਬਲ ਦਿੱਲੀ ਹਾਈ ਕੋਰਟ ਪਹੁੰਚਿਆ। ਦੋਸ਼ੀ ਕਾਂਸਟੇਬਲ ਅਮੀਰ ਖਾਨ ਨੇ ਤੀਸ ਹਜ਼ਾਰੀ ਕੋਰਟ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ‘ਚ ਚੁਣੌਤੀ ਦਿੱਤੀ। ਹੇਠਲੀ ਅਦਾਲਤ ਨੇ ਅਮੀਰ ਖਾਨ ਵਿਰੁੱਧ ਦੋਸ਼ ਤੈਅ ਕੀਤੇ ਹਨ।
ਪੀੜਤਾ ਦੇ ਪਿਤਾ ਦੇ ਸਰੀਰ ‘ਤੇ 14 ਗੰਭੀਰ ਸੱਟਾਂ ਦੇ ਨਿਸ਼ਾਨ ਸਨ
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਓਨਾਵ ਰੇਪ ਕੇਸ ‘ਚ ਪੀੜਤਾ ਦੇ ਪਿਤਾ ਨੂੰ ਝੂਠੇ ਅਸਲਾ ਕੇਸ ‘ਚ ਫਸਾਉਣ ਅਤੇ ਪੁਲਸ ਹਿਰਾਸਤ ‘ਚ ਉਨ੍ਹਾਂ ਦੀ ਮੌਤ ਦੇ ਮਾਮਲੇ ‘ਚ ਬਾਹੁਬਲੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ ਹੋਰ ਵਿਰੁੱਧ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੋਸ਼ ਤੈਅ ਕੀਤੇ ਸਨ। ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਪਾਇਆ ਕਿ ਮਾਮਲੇ ‘ਚ ਵੱਡੀ ਸਾਜਿਸ਼ ਰਚੀ ਗਈ। ਕੋਰਟ ਅਨੁਸਾਰ ਪੁਲਸ ਮੌਕੇ ‘ਤੇ ਪਹੁੰਚੀ ਸੀ ਪਰ ਉਸ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਨਾਲ ਹੀ ਪੋਸਟਮਾਰਟਮ ਰਿਪੋਰਟ ਅਨੁਸਾਰ ਪੀੜਤਾ ਦੇ ਪਿਤਾ ਦੇ ਸਰੀਰ ‘ਤੇ 14 ਗੰਭੀਰ ਸੱਟਾਂ ਦੇ ਨਿਸ਼ਾਨ ਸਨ।
ਕੁਲਦੀਪ ਸੇਂਗਰ ਤੋਂ ਇਲਾਵਾ ਇਨ੍ਹਾਂ ਨੂੰ ਠਹਿਰਾਇਆ ਗਿਆ ਸੀ ਦੋਸ਼ੀ
ਇਸ ਮਾਮਲੇ ‘ਚ ਕੁਲਦੀਪ ਸਿੰਘ ਸੇਂਗਰ ਤੋਂ ਇਲਾਵਾ ਮਾਖੀ ਪੁਲਸ ਥਾਣੇ ਦੇ ਸਾਬਕਾ ਇੰਚਾਰਜ ਅਸ਼ੋਕ ਸਿੰਘ ਭਦੌਰੀਆ, ਸਬ-ਇੰਸਪੈਕਟਰ ਕਾਮਤਾ ਪ੍ਰਸਾਦ ਸਿੰਘ, ਕਾਂਸਟੇਬਲ ਆਮਿਰ ਖਾਨ, ਬਾਹੁਬਲੀ ਵਿਧਾਇਕ ਕੁਲਦੀਪ ਦੇ ਭਰਾ ਅਤੁੱਲ ਸਿੰਘ ਸੇਂਗਰ ਸਮੇਤ ਚਾਰ ਹੋਰ ਨੂੰ ਦੋਸ਼ੀ ਬਣਾਇਆ ਗਿਆ ਸੀ। ਹੁਣ ਸਾਰੇ ਅਧਿਕਾਰੀਆਂ ਵਿਰੁੱਧ ਪੀੜਤਾ ਦੇ ਪਿਤਾ ਨੂੰ ਅਸਲਾ ਐਕਟ ਦੇ ਝੂਠੇ ਮਾਮਲੇ ‘ਚ ਫਸਾਉਣ ਦਾ ਕੇਸ ਚੱਲੇਗਾ ਅਤੇ ਸੀ.ਬੀ.ਆਈ. ਦੀ ਚਾਰਜਸ਼ੀਟ ਅਨੁਸਾਰ ਗਵਾਹੀ ਹੋਵੇਗੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …