Home / Punjabi News / ਆਸਟਰੇਲੀਆ: ਅਧਿਆਪਕਾਂ ਤੇ ਨਰਸਾਂ ਨੂੰ ਤਿੰਨ ਦਿਨਾਂ ਵਿੱਚ ਮਿਲੇਗਾ ਵੀਜ਼ਾ

ਆਸਟਰੇਲੀਆ: ਅਧਿਆਪਕਾਂ ਤੇ ਨਰਸਾਂ ਨੂੰ ਤਿੰਨ ਦਿਨਾਂ ਵਿੱਚ ਮਿਲੇਗਾ ਵੀਜ਼ਾ

ਹਰਜੀਤ ਲਸਾੜਾ

ਬ੍ਰਿਸਬਨ, 24 ਦਸੰਬਰ

ਇੱਥੇ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਪੁਰਾਣੀ ‘ਪ੍ਰਾਇਰਿਟੀ ਮਾਈਗ੍ਰੇਸ਼ਨ ਸਕਿੱਲਡ ਆਕੂਪੇਸ਼ਨ ਲਿਸਟ’ ਦੀ ਵਰਤੋਂ ਨੂੰ ਬੰਦ ਕਰਦਿਆਂ ਅਤੇ ਹੁਨਰਮੰਦ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦਿੰਦਿਆਂ ਹੁਣ ਅਧਿਆਪਕਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੇ ਵੀਜ਼ਾ ਦਾ ਮੁਲਾਂਕਣ ਮਹਿਜ਼ ਤਿੰਨ ਦਿਨਾਂ ਦੇ ਅੰਦਰ ਸੰਭਵ ਹੋ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਮਹਾਮਾਰੀ ਕਾਰਨ ਮੌਜੂਦਾ ਸਮੇਂ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਦੇਖਦਿਆਂ ਇਹ ਕਦਮ ਚੁੱਕੇ ਗਏ ਹਨ। ਦੱਸਣਯੋਗ ਹੈ ਕਿ ਸਤੰਬਰ 2020 ਲਈ ‘ਹੁਨਰਮੰਦ ਮਾਈਗ੍ਰੇਸ਼ਨ ਆਕੂਪੇਸ਼ਨ ਲਿਸਟ’ ਵਿੱਚ 44 ਕਿੱਤਿਆਂ ਨੂੰ ਸ਼ਾਮਲ ਕੀਤਾ ਗਿਆ ਸੀ।


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …