Home / Punjabi News / ਪੱਛਮੀ ਮੁਲਕ ਯੂਕਰੇਨ ’ਚ ‘ਜੰਗ ਖ਼ਤਮ ਕਰਨ’ ਦੇ ਚਾਹਵਾਨ ਨਹੀਂ: ਰੂਸ

ਪੱਛਮੀ ਮੁਲਕ ਯੂਕਰੇਨ ’ਚ ‘ਜੰਗ ਖ਼ਤਮ ਕਰਨ’ ਦੇ ਚਾਹਵਾਨ ਨਹੀਂ: ਰੂਸ

ਸੰਯੁਕਤ ਰਾਸ਼ਟਰ, 11 ਅਪਰੈਲ

ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਪ੍ਰਧਾਨਗੀ ਅਪਰੈਲ ਮਹੀਨੇ ਲਈ ਰੂਸ ਕੋਲ ਹੈ। ਇਸ ਮੌਕੇ ਰੂਸ ਦੇ ਪ੍ਰਤੀਨਿਧੀ ਨੇ ਕਿਹਾ ਕਿ ਮਾਸਕੋ ਨੇ ਕਈ ਵਾਰ ਸਲਾਮਤੀ ਪਰਿਸ਼ਦ ਦੀ ਮੀਟਿੰਗ ਵਿਚ ਕਈ ਮੁਲਕਾਂ ਵੱਲੋਂ ਯੂਕਰੇਨ ਨੂੰ ਲਗਾਤਾਰ ਹਥਿਆਰ ਸਪਲਾਈ ਕਰਨ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਮੁਲਕ, ‘ਯੂਕਰੇਨ ਵਿਚ ਜੰਗ ਖ਼ਤਮ ਕਰਨ ‘ਚ ਦਿਲਚਸਪੀ ਨਹੀਂ ਲੈ ਰਹੇ ਹਨ। ਬਲਕਿ ਉਹ ਸੰਕਟ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ।’ ਇਸ ਮੌਕੇ ਅਮਰੀਕਾ ਦੇ ਰਾਜਦੂਤ ਨੇ ਕਿਹਾ ਕਿ, ‘ਰੂਸ ਕਹਿ ਰਿਹਾ ਹੈ ਕਿ ਉਹ ਯੂਕਰੇਨ ਵਿਚੋਂ ਕਬਜ਼ੇ ‘ਚ ਲਏ ਹਥਿਆਰ ਮੁਲਕ ਦੇ ਪੂਰਬੀ ਇਲਾਕੇ ਦੇ ਵੱਖਵਾਦੀਆਂ ਨੂੰ ਦੇਵੇਗਾ। ਇਹ ਬਿਆਨਬਾਜ਼ੀ ਤੇ ਕਾਰਵਾਈ ਖ਼ਤਰਨਾਕ ਹੈ।’ ਅਮਰੀਕਾ ਨੇ ਨਾਲ ਹੀ ਕਿਹਾ ਕਿ ਰੂਸ ਨੇ ਆਪਣੀ ਫ਼ੌਜੀ ਕਾਰਵਾਈ ਜਾਰੀ ਰੱਖਣ ਲਈ ਗੈਰਕਾਨੂੰਨੀ ਢੰਗ ਨਾਲ ਕਈ ‘ਦੁਸ਼ਟ ਸ਼ਾਸਕਾਂ’ ਤੋਂ ਹਥਿਆਰ ਲਏ ਹਨ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਨੇ ਰੂਸ ਨੂੰ ਹਥਿਆਰ ਸਪਲਾਈ ਕੀਤੇ ਹਨ। -ਪੀਟੀਆਈ


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …