Home / Punjabi News / ਅੱਤਵਾਦੀਆਂ ਦੇ ਮਾਰੇ ਜਾਣ ‘ਤੇ ਕਾਂਗਰਸ ਨੇਤਾਵਾਂ ਦੀਆਂ ਅੱਖਾਂ ‘ਚ ਆਉਂਦੇ ਹਨ ਹੰਝੂ : ਮੋਦੀ

ਅੱਤਵਾਦੀਆਂ ਦੇ ਮਾਰੇ ਜਾਣ ‘ਤੇ ਕਾਂਗਰਸ ਨੇਤਾਵਾਂ ਦੀਆਂ ਅੱਖਾਂ ‘ਚ ਆਉਂਦੇ ਹਨ ਹੰਝੂ : ਮੋਦੀ

ਅੱਤਵਾਦੀਆਂ ਦੇ ਮਾਰੇ ਜਾਣ ‘ਤੇ ਕਾਂਗਰਸ ਨੇਤਾਵਾਂ ਦੀਆਂ ਅੱਖਾਂ ‘ਚ ਆਉਂਦੇ ਹਨ ਹੰਝੂ : ਮੋਦੀ

ਅਰਰੀਆ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਵੋਟ ਭਗਤ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦੇਸ਼ ਭਗਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਚ ਫੌਜੀਆਂ ਨੇ ਉੜੀ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਾਰਿਆ, ਜਦੋਂ ਕਿ ਦਿੱਲੀ ਦੇ ਬਟਾਲਾ ਹਾਊਸ ‘ਚ ਜਦੋਂ ਅੱਤਵਾਦੀ ਮਾਰੇ ਗਏ ਤਾਂ ਕਾਂਗਰਸ ਨੇਤਾ ਖੁਸ਼ ਨਹੀਂ ਹੋਏ ਸਗੋਂ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ ਸਨ। ਭਾਜਪਾ ਦੇ ਸੀਨੀਅਰ ਨੇਤਾ ਸ਼੍ਰੀ ਮੋਦੀ ਨੇ ਇੱਥੇ ਫਾਰਬਿਸਗੰਜ ਦੇ ਹਵਾਈ ਅੱਡਾ ਮੈਦਾਨ ‘ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਉਮੀਦਵਾਰ ਪ੍ਰਦੀਪ ਸਿੰਘ ਦੇ ਪੱਖ ‘ਚ ਆਯੋਜਿਤ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 26/11 ਨੂੰ ਮੁੰਬਈ ‘ਚ ਜਦੋਂ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਤਾਂ ਕਾਂਗਰਸ ਅਤੇ ਉਸ ਦੇ ਸਾਥੀਆਂ ਦੀ ਸਰਕਾਰ ਨੇ ਕੀ ਕੀਤਾ ਸੀ, ਇਹ ਕਿਸੇ ਤੋਂ ਲੁਕਿਆ ਨਹੀਂ ਹੈ।
ਕਾਂਗਰਸ ਵੋਟ ਬੈਂਕ ਦੀ ਰਾਜਨੀਤੀ ਕਰਦੀ ਹੈ
ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਦੇਸ਼ ਦੇ ਵੀਰ ਜਵਾਨਾਂ ਨੇ ਪਾਕਿਸਤਾਨ ‘ਚ ਜਾ ਕੇ ਬਦਲਾ ਲੈਣ ਦੀ ਮਨਜ਼ੂਰੀ ਮੰਗੀ ਸੀ ਪਰ ਕਾਂਗਰਸ ਦੀ ਅਗਵਾਈ ਵਾਲੀ ਸਾਬਕਾ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਨੇ ਮਨ੍ਹਾ ਕਰ ਦਿੱਤਾ, ਕਿਉਂਕਿ ਉਸ ਨੂੰ ਵੋਟ ਬੈਂਕ ਦੀ ਰਾਜਨੀਤੀ ਕਰਨੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ 26/11 ਦੇ ਹਮਲੇ ‘ਚ ਸ਼ਾਮਲ ਅੱਤਵਾਦੀਆਂ ਬਾਰੇ ਸਾਰਿਆਂ ਨੂੰ ਪਤਾ ਸੀ ਕਿ ਉਹ ਪਾਕਿਸਤਾਨੀ ਹਨ ਪਰ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਕਾਰਵਾਈ ਕਰਨ ਦੀ ਬਜਾਏ ਹਿੰਦੂਆਂ ਨਾਲ ਅੱਤਵਾਦੀ ਸ਼ਬਦ ਚਿਪਕਾਉਣ ਲਈ ਸਾਜਿਸ਼ਾਂ ‘ਤੇ ਧਿਆਨ ਲਗਾਇਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਯੋਜਨਾ ਬਣਾ ਕੇ ਇਸ ਹਮਲੇ ਦੀ ਜਾਂਚ ਦੀ ਪੂਰੀ ਦਿਸ਼ਾ ਹੀ ਭਟਕਾ ਦਿੱਤੀ ਗਈ। ਅਜਿਹਾ ਇਸ ਲਈ ਕੀਤਾ ਗਿਆ, ਕਿਉਂਕਿ ਕਾਂਗਰਸ ਅਤੇ ਉਸ ਦੇ ਮਹਾਮਿਲਾਵਟੀ ਸਾਥੀਆਂ ਨੂੰ ਸਿਰਫ਼ ਵੋਟ ਬੈਂਕ ਦੀ ਹੀ ਰਾਜਨੀਤੀ ਕਰਨੀ ਸੀ।
ਭਾਜਪਾ ਦੀ ਦੇਸ਼ ਭਗਤੀ ਦੀ ਰਾਜਨੀਤੀ ਪੂਰੀ ਦੁਨੀਆ ਨੇ ਦੇਖੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੜੀ ਅਤੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਜਪਾ ਦੀ ਦੇਸ਼ ਭਗਤੀ ਦੀ ਰਾਜਨੀਤੀ ਪੂਰੀ ਦੁਨੀਆ ਨੇ ਦੇਖੀ। ਪਹਿਲੇ ਸਰਜੀਕਲ ਸਟਰਾਈਕ ਅਤੇ ਫਿਰ ਹੋਏ ਏਅਰ ਸਟਰਾਈਕ ਦਾ ਨਤੀਜਾ ਹੈ ਕਿ ਪਹਿਲੇ-ਪਹਿਲੇ ਚੋਰੀ ਅਤੇ ਸੀਨਾਜ਼ੋਰੀ ਦੋਵੇਂ ਕਰਨ ਵਾਲਾ ਪਾਕਿਸਤਾਨ ਹੁਣ ਦੁਨੀਆ ਭਰ ‘ਚ ਗੁਹਾਰ ਲਗਾਉਂਦਾ ਫਿਰ ਰਿਹਾ ਹੈ। ਇਸ ਦੇ ਉਲਟ ਕਾਂਗਰਸ ਦੇ ਰਾਜ ‘ਚ ਵੋਟ ਬੈਂਕ ਦੀ ਰਾਜਨੀਤੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਚ ਦੇਸ਼ ‘ਚ ਰੇਲ, ਸੜਕ, ਬਿਜਲੀ, ਗੈਸ, ਮੋਬਾਇਲ ਫੋਨ ਹੋਵੇ ਜਾਂ ਇੰਟਰਨੈੱਟ, ਸਾਰੇ ਤਰ੍ਹਾਂ ਦੀਆਂ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ।
ਲੋਕਾਂ ਦੀ ਤਪੱਸਿਆ ਬੇਕਾਰ ਨਹੀਂ ਜਾਣ ਦੇਵਾਂਗਾ
ਪ੍ਰਧਾਨ ਮੰਤਰੀ ਨੇ ਕਿਹਾ,”ਅੱਜ ਇਸ ਤਾਪ ‘ਚ (ਤੇਜ਼ ਧੁੱਪ) ‘ਚ ਸੜ ਰਹੇ ਲੋਕਾਂ ਦੀ ਤਪੱਸਿਆ ਨੂੰ ਮੈਂ ਬੇਕਾਰ ਨਹੀਂ ਜਾਣ ਦੇਵਾਂਗਾ। ਵਿਆਜ਼ ਸਮੇਤ ਵਾਪਸ ਕਰਾਂਗਾ, ਵਿਕਾਸ ਕਰ ਕੇ ਵਾਪਸ ਕਰਾਂਗਾ।” ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,”ਕੁਝ ਲੋਕ ਭਾਰਤ ਤੇਰੇ ਟੁੱਕੜੇ ਹੋਣਗੇ ਦਾ ਨਾਅਰਾ ਲਗਾਉਣ ਵਾਲਿਆਂ ਨਾਲ ਹਨ। ਕਿਸੇ ਵੀ ਜਾਤੀ ਅਤੇ ਪੰਥ ਤੋਂ ਪਹਿਲਾਂ ਅਸੀਂ ਭਾਰਤੀ ਹਾਂ, ਸਾਡੀ ਪਛਾਣ ਭਾਰਤੀ ਹੈ। ਪਿਛਲੇ 5 ਸਾਲਾਂ ‘ਚ ਸਾਡੀ ਸਰਕਾਰ ਨੇ ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਕੰਮ ਕੀਤਾ ਹੈ।”

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …